January 10, 2018 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ (ਸਿੱਖ ਸਿਆਸਤ ਬਿਊਰੋ): ਕਨੇਡਾ, ਅਮਰੀਕਾ ਅਤੇ ਇੰਗਲੈਂਡ ਰਹਿੰਦੇ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਭਾਰਤੀ ਨੁਮਾਂਇੰਦਿਆਂ ਦੇ ਦਖਲ ਨੂੰ ਰੋਕਣ ਲਈ ਕੀਤੇ ਗਏ ਐਲਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਸਵਾਗਤ ਕੀਤਾ ਹੈ। ਭਾਰਤੀ ਪਾਰਟੀਮੈਂਟ ਦੇ ਸਾਬਕਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਇਸ ਦਲ ਨੇ ਇਕ ਲਿਖਤੀ ਬਿਆਨ ਰਾਹੀਂ ਕਨੇਡਾ, ਅਮਰੀਕਾ ਤੇ ਇੰਗਲੈਂਡ ਰਹਿੰਦੇ ਸਿੱਖਾਂ ਦੇ ਇਕ ਫੈਸਲੇ ਨੂੰ ਢੁਕਵੇਂ ਸਮੇਂ ‘ਤੇ ਚੁੱਕਿਆ ਇਕ ਵਾਜਬ ਕਦਬ ਦੱਸਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀ ਤੇ ਇਸ ਦੀਆਂ ਖੂਫੀਆ ਏਜੰਸੀਆਂ ਬਾਹਰਲੇ ਮੁਲਕਾਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਪਿਛਲੇ ਦਰਵਾਜਿਓ ਸਾਜ਼ਸੀ ਢੰਗਾਂ ਨਾਲ ਦਾਖਲ ਹੋ ਕੇ ਨਾ ਕੇਵਲ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਹੀ ਤਹਿਸ-ਨਹਿਸ ਕਰ ਰਹੇ ਸਨ, ਬਲਕਿ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਵਿਚ ਧੜੇਬੰਦੀ ਖੜ੍ਹੀ ਕਰਕੇ ਉਨ੍ਹਾਂ ਵਿਚ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਵਿਊਤਾਂ ‘ਤੇ ਕੰਮ ਕਰਦੇ ਆ ਰਹੇ ਸਨ।
Related Topics: Indian Satae, SADA, Shiromani Akali Dal Amritsar (Mann), Sikh Diaspora, Simranjeet Singh Mann