April 21, 2020 | By ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ ‘ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ ਨੂੰ ਉਨ੍ਹਾਂ ਦੇ ਘਰਾਂ ‘ਤੇ ਸੌਣ ਦਾ ਮੌਕਾ ਮਿਲਦਾ ਹੈ। ਹੁਣ ਮਹਾਂਮਾਰੀ ਦੇ ਮੌਕੇ ਇਸ ਜਿਹਨੀਅਤ ਵਿਚ ਪੁਲਿਸ ਨੂੰ ਵੀ ਸ਼ਾਮਿਲ ਕਰ ਲਿਆ ਹੈ ਕਿਉਂਕਿ ਪੁਲੀਸ ਤਾਲਾਬੰਦੀ ਅਤੇ ਕਰਫੀਊ ਦੌਰਾਨ ਸੜਕਾਂ ‘ਤੇ ਗਸ਼ਤ ਕਰਦੀ ਹੈ। ਭਾਰਤੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਤਾੜ ਕੇ ਜਾਨਲੇਵਾ ਕੋਰੋਨਾਵਾਇਰਸ ਤੋਂ ਬਚਾਉਂਦੀ ਹੈ। ਅਜਿਹੀ ਵਡਿਆਈ ਦਾ ਮਨੋਰਥ ‘ਜਨਤਾ ਨੂੰ ਪੁਲੀਸ ਦਾ ਜਬਰ ਸਾਹਿਣ ਲਈ ਤਿਆਰ ਕਰਨਾ ਹੈ। ਪੁਲਿਸ ਵਧੀਕੀਆਂ ਵਿਰੁੱਧ ਬੋਲਣ ਵਾਲੀ ਧਿਰ ਨੂੰ ਦੇਸ਼ ਨਾਲ ਕੀਤੀ ਗਦਾਰੀ ਮੰਨਿਆ ਜਾਵੇਗਾ।
ਪੁਲਿਸ ਨੂੰ ਅਜਿਹਾ ‘ਪਵਿੱਤਰ ਰੁਤਬਾ’ ਲੋਕਤੰਤਰੀ ਮਰਿਆਦਾ ਲਈ ਘਾਤਕ ਹੋਵੇਗਾ। ਪਟਿਆਲਾ ਨਿਹੰਗ ਹਾਦਸੇ ਦੀ ਆੜ ਵਿਚ ਪੁਲਿਸ ਨੇ ਅਧਿਕਾਰਾਂ ਦਾ ਪੁੱਜਕੇ ਹਨਨ ਕੀਤਾ ਹੈ। ਨਜਾਇਜ ਔਰਤਾਂ ਅਤੇ ਸਿੱਖਾਂ ਦੀ ਗ੍ਰਿਫਤਾਰੀਆਂ, ਪੀੜਤ ਧਿਰ ਦੇ ਖਿਲਾਫ ਲੋਕ ਰਾਇ ਪੁਲੀਸ ਦੇ ਹੱਕ ਵਿਚ ਭੁਗਤੀ। ਮਨੁੱਖੀ ਅਧਿਕਾਰਾਂ ਲਈ ਅਵਾਜ ਬੁਲੰਧ ਕਰਨ ਵਾਲੇ ਵਕੀਲ, ਸਿੱਖ ਜਥੇਬੰਦੀਆਂ ਦੇ ਮੁੱਖੀ ਸਮਾਜ ਸੇਵੀ ਲੋਕ ਗੁਲਾਮ ਜਿਹਨੀਅਤ ਦਾ ਸ਼ਿਕਾਰ ਹੋ ਕੇ ਗੈਰ ਕਾਨੂੰਨੀ ਸਜਾਵਾਂ ਦੀ ਵਕਾਲਤ ਕਰਦੇ ਨਜਰ ਆਏ ਹਨ।
ਅਜਿਹੇ ਵਰਤਾਰੇ ਬਾਰੇ ਡਾ. ਅੰਬੇਦਕਰ ਨੇ ਬੀ.ਬੀ.ਸੀ ਨੂੰ ਇਕ ਵਿਸ਼ੇਸ਼ ਗਲਬਾਤ ਵਿਚ 1953 ਵੇਲੇ ਕਿਹਾ ਸੀ ਕਿ ਸਮਾਜਿਕ ਅਤੇ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਤੋਂ ਬਗੈਰ ਦੇ ਭਾਰਤ ਵਿਚ ਲੋਕਤੰਤਰ ਕੋਈ ਲਾਭ ਨਹੀਂ ਹੋਵੇਗਾ ਕੇਵਲ ਰਾਜਨੀਤਿਕ ਲੋਕਤੰਤਰ ਦੀ ਬਾਹਰੀ ਦਿਖ ਚੋਣਾਂ ਦੁਆਰਾ ਹਾਕਮਾਂ ਦੀ ਸਮੇਂ-ਸਮੇਂ ਤੇ ਤਬਦੀਲੀ ਹੀ ਕਰ ਸਕਦੀ ਹੈ ਜਿਸ ਨਾਲ ਅਸਲ ਲੋਕਤੰਤਰ ਨਹੀਂ ਲਿਆਵੇਗਾ।
ਸ਼ਾਸਕਾਂ ਦੀ ਵਡਿਆਈ ਦਾ ਅਰਥ ਜਨਤਾ ਵਿੱਚ ‘ਡਰ’ ਪੈਦਾ ਕਰਨਾ ਹੈ। ਇਹ ਵਰਤਾਰਾ ਸਾਡੇ ਆਪਣੇ ਅੰਦਰ ਪ੍ਰਵੇਸ਼ ਕਰਕੇ ਸਾਨੂੰ ਵਿਅਕਤੀਗਤ ਤੌਰ ਤੇ ਸਾਨੂੰ ਡਰਪੋਕ ਬਣਾ ਦਿੰਦਾ ਹੈ। ਇਹ ਡਰਪੋਕ ‘ਭੀੜ ਦੇ ਮੌਬ ਲੀਨਚਿੰਗ’ ਵਿਚ ਸ਼ਾਮਲ ਹੋ ਕੇ ਵਿਸ਼ੇਸ਼ ਵਰਗ ਲੋਕਾਂ ਦਾ ਸ਼ਿਕਾਰ ਕਰਦੀ ਹੈ। ਇਸੇ ਐਤਵਾਰ ਨੂੰ ਮਹਾਰਾਸ਼ਟਰ ਦੇ ਪਾਲਘਰ ਖੇਤਰ ਵਿੱਚ ਤਿੰਨ ਆਦੀਵਾਸੀਆਂ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਤਬਲੀਗੀ ਮੁਸਲਮਾਨਾਂ ‘ਤੇ ਹਮਲੇ ਕਰਨ ਅਤੇ ਮੁਸਲਿਮ ਸਬੱਜੀ ਅਤੇ ਫਲ ਵਿਕਰੇਤਾਵਾਂ ਨੂੰ ਰਿਹਾਇਸ਼ੀ ਇਲਾਕਿਆਂ ਵਿਚ ਦਾਖਲ ਹੋਣ’ ਉਤੇ ਪਾਬੰਦੀ ਲਗਾਉਣਾ ਬੀਮਾਰ ਮਾਨਸਿਕਤਾ ਦੇ ਕਾਰਨਾਮੇ ਹਨ। ਇਸ ਵਰਤਾਰੇ ਨਾਲ ਹਾਕਮਾਂ ਦੀ ਬਹੁਗਿਣਤੀ ਨੂੰ ਇਕਜੁਟ ਕਰਨ ਪਰਕ੍ਰਿਆ ਮਾਨਸਿਕ ਰੋਗੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਕਰੇਗੀ ਜੋ ਕਿਸੇ ਵੀ ਦੇਸ਼ ਲਈ ਲਾਹੇਵੰਧ ਨਹੀਂ ਹੋ ਸਕਦਾ ਹੈ?
– ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ
Related Topics: Capt. Amarinder Singh, Congress Government in Punjab 2017-2022, Jaspal Singh Sidhu (Senior Journalist), Khushal Singh (Kendri Sri Guru Singh Sabha), Punjab Police