June 3, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਦੇ ਭੋਗ ‘ਤੇ ਜਾਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਦੀ ਹਾਜ਼ਰੀ ਨੂੰ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਵੱਜੋਂ ਬਰਾਬਰ ਦੱਸਿਆ ਹੈ। ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਜੀ.ਕੇ. ਨੇ ਕਿਹਾ ਕਿ ਅਮਰਿੰਦਰ ਨੇ ਗਿੱਲ ਦੇ ਭੋਗ ’ਤੇ ਜਾ ਕੇ ਗਿੱਲ ਵੱਲੋਂ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਸਰਕਾਰੀ ਮਾਨਤਾ ਦੇ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ
ਜੀ.ਕੇ. ਨੇ ਕਿਹਾ ਕਿ ਅਮਰਿੰਦਰ ਨੇ ਕਾਂਸੀਟਿਯੂਸ਼ਨ ਕਲੱਬ ’ਚ ਭੋਗ ਸਮਾਗਮ ਤੇ ਜਾ ਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਅਣਦੇਖਿਆਂ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਇਹੀ ਅਮਰਿੰਦਰ ਜੂਨ 1984 ’ਚ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਕਾਤਲ ਜਮਾਤ ਦੱਸਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿਕੇ ਆਪਣੇ ਆਪ ਨੂੰ ਪੰਥਕ ਦੱਸਣ ਦੇ ਦਮਗਜੇ ਮਾਰਦਾ ਸੀ। ਪਰ ਅੱਜ ਅਮਰਿੰਦਰ ਨੇ ਜੂਨ 2017 ’ਚ ਸਿੱਖ ਕੌਮ ਦੇ ਕਾਤਲ ਦੇ ਭੋਗ ਵਿਚ ਜਾ ਕੇ ਦੱਸ ਦਿੱਤਾ ਕਿ ਅਸਲ ਵਿਚ ਉਸਦੇ ਮਨ ‘ਚ ਕੀ ਹੈ।
ਜੀ.ਕੇ. ਨੇ ਦਾਅਵਾ ਕੀਤਾ ਕਿ ਅਮਰਿੰਦਰ ਨੇ ਗਿੱਲ ਦੇ ਭੋਗ ’ਤੇ ਜਾ ਕੇ ਬੇਦੋਸ਼ੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਕਤਲ ਨੂੰ ਜਾਇਜ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਿੱਲ ਦੇ ਭੋਗ ਲਈ ਕਿਸੇ ਗੁਰਦੁਆਰਾ ਕਮੇਟੀ ਵਲੋਂ ਹਾਮੀ ਨਾ ਭਰਨ ਨੂੰ ਜੀ.ਕੇ. ਨੇ ਸਹੀ ਫੈਸਲਾ ਦੱਸਦਿਆਂ ਕਿਹਾ ਕਿ ਇਹ ਗਿੱਲ ਵਰਗੇ ਹੋਰ ਲੋਕਾਂ ਲਈ ਇਕ ਸਬਕ ਹੈ।
ਸਬੰਧਤ ਖ਼ਬਰ:
ਸਿੱਖ ਕੇ.ਪੀ.ਐਸ. ਗਿੱਲ ਨੂੰ ਕਦੇ ਮਾਫ ਨਹੀਂ ਕਰਨਗੇ: ਗਿਆਨੀ ਗੁਰਬਚਨ ਸਿੰਘ …
Related Topics: Captain Amrinder Singh Government, Congress Government in Punjab 2017-2022, DSGMC, Fake Encounter, Human Rights Violation in Punjab, Indian Satae, Khalistan freedom struggle, Khalistan Movement, KPS Gill, Manjit Singh GK