ਆਮ ਖਬਰਾਂ

ਬੀ. ਐੱਸ. ਐੱਨ. ਐੱਲ ਬਰਾਡਬੈਂਡ ਦੀ ਚਾਲ 2 ਐੱਮ. ਬੀ ਤੱਕ ਤੇਜ਼ ਕਰੇਗਾ

September 8, 2015 | By

ਨਵੀਂ ਦਿੱਲੀ (7 ਸਤੰਬਰ, 2015): ਦੂਰਸੰਚਾਰ ਕੰਪਨੀ ਬੀ. ਐਸ. ਐਨ. ਐਲ. ਨੇ ਅੱਜ ਕਿਹਾ ਕਿ ਉਸ ਨੇ ਆਪਣੇ ਲੈਂਡਲਾਈਨ ਬਰਾਡਬੈਂਡ ਦੀ ਸਪੀਡ ਘੱਟ ਤੋਂ ਘੱਟ 2 ਐਮ. ਬੀ. ਪੀ. ਐਸ. ਕਰਨ ਦਾ ਫੈਸਲਾ ਕੀਤਾ ਹੈ। ਇਹ ਬਦਲਾਅ ਪੂਰੇ ਦੇਸ਼ ‘ਚ ਕੰਪਨੀ ਦੇ ਸਾਰੇ ਗਾਹਕਾਂ ਲਈ ਹੋਵੇਗਾ ਅਤੇ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ ਅਤੇ ਇਸ ਲਈ ਕੋਈ ਵਾਧੂ ਕਿਰਾਇਆ ਨਹੀਂ ਲਿਆ ਜਾਵੇਗਾ।

 ਬੀ. ਐਸ. ਐਨ. ਐਲ.

ਬੀ. ਐਸ. ਐਨ. ਐਲ.

ਕੰਪਨੀ ਇਕ ਜੀ. ਬੀ. ਮੁਫ਼ਤ ਈ-ਮੇਲ ਬਾਕਸ ਦੀ ਸਹੂਲਤ ਵੀ ਦੇਵੇਗੀ, ਜੋ ਅਜੇ 50 ਐਮ. ਬੀ. ਹੈ। ਬੀ. ਐਸ. ਐਨ. ਐਲ. ਨੇ ਆਪਣੇ ਬਿਆਨ ‘ਚ ਕਿਹਾ ਕਿ ਬਰਾਡਬੈਂਡ ਦੀ ਸਪੀਡ ‘ਚ ਵਾਧਾ ਸਾਰੇ ਮੌਜੂਦਾ ਅਤੇ ਨਵੇਂ ਗਾਹਕਾਂ ਲਈ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਕੰਪਨੀ ਆਪਣੀ 512 ਕੇ. ਬੀ. ਪੀ. ਐਸ. ਅਤੇ 1 ਐਮ. ਬੀ. ਪੀ. ਐਸ. ਵਾਲੀਆਂ ਯੋਜਨਾਵਾਂ ਦੀ ਸਪੀਡ ਵਧਾ ਕੇ 2 ਐਮ. ਬੀ. ਪੀ. ਐਸ. ਕਰੇਗੀ।

ਬੀ. ਐਸ. ਐਨ. ਐਲ. ਨੇ 2005 ‘ਚ ਆਪਣੇ ਲੈਂਡਲਾਈਨ ‘ਤੇ ਬਰਾਡਬੈਂਡ ਸੇਵਾ ਸ਼ੁਰੂ ਕੀਤੀ ਸੀ। ਉਸ ਵੇਲੇ ਇਸ ਦੀ ਘੱਟੋ ਘੱਟ ਸਪੀਡ 256 ਕੇ. ਬੀ. ਪੀ. ਐਸ. ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਨਵੀਂ ਸੂਹਲਤ ਨਾਲ ਹੁਣ ਘੱਟ ਕਿਰਾਇਆ ਵਰਗ ‘ਚ ਵੀ ਗਾਹਕਾਂ ਨੂੰ ਇੰਟਰਨੈੱਟ ਦਾ ਵਧੀਆ ਅਨੁਭਵ ਮਿਲੇਗਾ ਅਤੇ ਉਹ ਲਾਈਵ ਵੀਡਿਓ ਸਟ੍ਰੀਮਿੰਗ ਦਾ ਵੱਧ ਆਨੰਦ ਲੈ ਸਕਣਗੇ। ਇਸ ਯੋਜਨਾ ਨਾਲ ਨਵੇਂ ਗਾਹਕ ਵੀ ਸਸਤੀਆਂ ਦਰਾਂ ‘ਤੇ ਬੀ. ਐਸ. ਐਨ. ਐਲ. ਬਰਾਡਬੈਂਡ ਦੀ ਸੇਵਾ ਲੈ ਸਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: