May 23, 2017 | By ਸਿੱਖ ਸਿਆਸਤ ਬਿਊਰੋ
ਤੇਜ਼ਪੁਰ: ਭਾਰਤ-ਚੀਨ ਸਰਹੱਦ ਦੇ ਕੋਲ ਭਾਰਤੀ ਹਵਾਈ ਫੌਜ ਦਾ ਸੁਖੋਈ-30 ਜੇਟ ਲਾਪਤਾ ਹੋ ਗਿਆ ਹੈ। ਜਹਾਜ਼ ‘ਚ ਦੋ ਪਾਇਲਟ ਸਵਾਰ ਸੀ, ਕਿਹਾ ਜਾ ਰਿਹਾ ਹੈ ਕਿ ਰਡਾਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ। ਇਸ ਜਹਾਜ਼ ਨੇ ਅਸਾਮ ਦੇ ਤੇਜ਼ਪੁਰ ਏਅਰਬੇਸ ਤੋਂ ਸਵੇਰੇ 10:30 ਵਜੇ ਉਡਾਣ ਭਰੀ ਸੀ ਪਰ 11 ਵਜੇ ਤੋਂ ਬਾਅਦ ਇਸਦਾ ਰੇਡੀਓ ਸੰਪਰਕ ਟੁੱਟ ਗਿਆ।
ਇਹ ਜਹਾਜ਼ ਆਖਰੀ ਬਾਰ ਤੇਜ਼ਪੁਰ ਤੋਂ 60 ਕਿਲੋਮੀਟਰ ਉੱਤਰ ‘ਚ ਦੇਖਿਆ ਗਿਆ ਸੀ। ਹਵਾਈ ਫੌਜ ਨੇ ਲਾਪਤਾ ਜਹਾਜ਼ ਦੀ ਭਾਲ ‘ਚ ਮੁਹਿੰਮ ਚਲਾ ਦਿੱਤੀ ਹੈ। ਭਾਰਤੀ ਹਵਾਈ ਫੌਜ ‘ਚ ਕਰੀਬ 240 ਸੁਖੋਈ ਜਹਾਜ਼ ਹਨ। ਹੁਣ ਤਕ ਅੱਠ ਸੁਖੋਈ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Breaking News: IAF’s Sukhoi-30 Goes Missing Over Assam, Search Operation Underway …
Related Topics: Indian Air Force, Indo - Chinese Relations