September 7, 2014 | By ਸਿੱਖ ਸਿਆਸਤ ਬਿਊਰੋ
ਵੈਨਕੂਵਰ, ਕੈਨੇਡਾ (7 ਸਤੰਬਰ, 2014): ਕਨੇਡਾ ਦੀ ਇੱਕ ਕੰਪਨੀ “ਬਰੇਵਹਰਟ ਪਰੋਡੈਕਸ਼ਨਸ” ਨੇ ਸ਼ੂਰੂਆਤ ਕਰਦਿਆਂ ਆਪਣੀ ਪਹਿਲੀ ਫਿਲਮ “ ਸੱਖਾ ਅਤੇ ਜਿੰਦਾ” ਬਣਾਉਣ ਦਾ ਐਲਾਨ ਕੀਤਾ ਹੈ।
ਫਿਲਮ ਸਿੱਖ ਸੰਘਰਸ਼ ਦੇ ਪ੍ਰਸਿੱਧ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਦੀ ਸੱਚੀ ਕਹਾਣੀ ‘ਤੇ ਅਧਾਰਤਿ ਹੈ।
ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਨੋਟ ਵਿੱਚ “ਬਰੇਵਹਰਟ ਪ੍ਰੋਡਕਸ਼ਨ “ ਨੇ ਦੱਸਿਆ ਕਿ ਫਿਲਮ ਵਿੱਚ ਭਾਈ ਸੁੱਖਾ ਅਤੇ ਜਿੰਦਾ ਵੱਲੋਂ 1990ਵਿਆਂ ਦੇ ਖਾੜਕੂਵਾਦ ਦੌਰਾਨ ਵਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਪੇਸ਼ ਕੀਤ ਗਿਆ ਹੈ।ਫਿਲਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਸਮੇਂ ਫੌਜਾਂ ਦੀ ਅਗਵਾਈ ਕਰਨ ਵਾਲੇ ਜਨਰਲ ਵੈਦਿਆਂ ਕਤਲ ਕੇਸ ‘ਤੇ ਵੀ ਝਾਤ ਪਾਈ ਗਈ ਹੈ, ਜਿਸ ਵਿੱਚ ਭਾਈ ਸੁੱਖਾ ਅਤੇ ਭਾਈ ਜਿੰਦਾ ਨੂੰ ਫਾਂਸੀ ਦੇ ਦਿੱਤਾ ਗਿਆ ਸੀ।
ਪ੍ਰੈਸ ਨੋਟ ਅਨੁਸਾਰ ਫਿਲਮ ਦੇ ਨਿਰਮਾਣ ਕਾਰਜ਼ ਵਿੱਚ ਕੰਪਨੀ ਦੀ ਮਿਹਨਤੀ ਟੀਮ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਤਜ਼ਰਬੇਕਾਰ ਅਤੇ ਪ੍ਰਸਿੱਧ ਲੇਖਕ ਕੰਮ ਕਰ ਰਹੇ ਹਨ।ਕੰਪਨੀ ਫਿਲਮ ਉਦਯੋਗ ਵਿੱਚ ਇਸ ਸਮੇਂ ਕੰਮ ਕਰ ਰਹੇ ਕੁੱਝ ਵੱਡੇ ਕਲਾਕਾਰਾਂ ਨੂੰ ਲੈਕੇ ਇਹ ਫਿਲਮ ਬਣਾਵੇਗੀ।
ਅਜੇ ਤੱਕ ਕੰਪਨੀ ਵੱਲੋਂ ਫਿਲਮ ਦੀ ਵੈੱਬਸਾਈਟ ਜਾਂ ਫੇਸਬੁੱਕ ਪੇਜ਼ ਜਾਰੀ ਨਹੀਂ ਕੀਤਾ ਗਿਆ।ਫਿਲਮ ਕੰਪਨੀ ਦੇ ਪ੍ਰਤੀਨਿਧ ਅਨੁਸਾਰ ਫਿਲਮ ਦੀ ਵੈੱਬਸਾਈਟ ਅਤੇ ਫੇਸਬੁੱਕ ਪੇਜ਼ ਇਸ ਸਾਲ ਦੇ ਅੰਤ ਤੱਕ ਜਾਰੀ ਕਰ ਦਿੱਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਦੇ ਨਿਰਮਾਤਾ ਫਿਲਮ ਨੂੰ ਸੰਨ 2015 ਦੀਆਂ ਗਰਮੀਆਂ ਵਿੱਚ ਰਿਲੀਜ਼ ਕਰਨ ਬਾਰੇ ਵਿਚਾਰ ਕਰ ਰਹੇ ਹਨ।
Related Topics: Braveheart Production, Sikhs in Canada, Sukha and Jinda - The Movie