Site icon Sikh Siyasat News

ਰਾਜਘਾਟ ਤੇ ਹਮਲਾ ਕਿਤਾਬ 25 ਮਈ ਨੂੰ ਤੀਜੇ ਘਲੂਘਾਰੇ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਜਾਰੀ ਹੋਵੇਗੀ

ਬਠਿੰਡਾ: ਤੀਜੇ ਘੱਲੂਘਾਰੇ, ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਗਏ ਹਮਲਿਆਂ, ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਇੱਕ ਸਧਾਰਨ ਸਿੱਖ ਭਾਈ ਕਰਮਜੀਤ ਸਿੰਘ ਸੁਨਾਮ ਵੱਲੋਂ ਇੱਕ ਦੇਸੀ ਕੱਟੇ/ਪਿਸਤੌਲ ਨਾਲ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਨਾਕਾਮ ਕਰਦਿਆਂ ਉਸ ਉੱਤੇ ਰਾਜਘਾਟ ਵਿਖੇ ਕੀਤਾ ਗਿਆ ਹਮਲਾ ਇਤਿਹਾਸ ਦੀ ਇੱਕ ਅਸਧਾਰਨ ਘਟਨਾ ਹੈ। ਇਸ ਸਮੁੱਚੇ ਘਟਨਾਕ੍ਰਮ ਨੂੰ ਬਿਆਨ ਕਰਦੀ ਕਿਤਾਬ “ਰਾਜਘਾਟ ਤੇ ਹਮਲਾ” ਆਉਂਦੀ 25 ਮਈ ਨੂੰ ਪਿੰਡ ਕੋਟਭਾਰਾ ਵਿਖੇ ਹੋਣ ਵਾਲੇ ਇੱਕ ਗੁਰਮਤਿ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ। ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਸ ਕਿਤਾਬ ਦਾ ਪ੍ਰਕਾਸ਼ਨ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ। 

ਪੰਥ ਸੇਵਕ ਸ਼ਖਸ਼ੀਅਤ ਭਾਈ ਹਰਦੀਪ ਸਿੰਘ ਮਹਿਰਾਜ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਮਿਤੀ 25 ਮਈ ਨੂੰ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਗੁਰਮਤਿ ਸਮਾਗਮ ਪਿੰਡ ਕੋਟਭਾਰਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸੇ ਸਮਾਗਮ ਦੌਰਾਨ ਰਾਜਘਾਟ ਤੇ ਹਮਲਾ ਕਿਤਾਬ ਜਾਰੀ ਕੀਤੀ ਜਾਵੇਗੀ।

 

Read At- New Book “Rajghat Te Hamla” to be Released at Gurmat Samagam Commemorating Teeja Ghallughara 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version