March 23, 2017 | By ਸਿੱਖ ਸਿਆਸਤ ਬਿਊਰੋ
ਬਰਲਿਨ: ਜਰਮਨੀ ਦੇ ਤਿੰਨ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਰਲਿਨ ਦੀ ਇਕ ਅਦਾਲਤ ਨੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ’ਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ। ਇਸ ਹਮਲੇ ’ਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਅਦਾਲਤ ਨੇ ਮੰਗਲਵਾਰ ਫ਼ੈਸਲਾ ਸੁਣਾਏ ਜਾਣ ਮੌਕੇ ਨੌਜਵਾਨਾਂ ਦੀ ਇਸ ਕਾਰਵਾਈ ਨੂੰ ਹੋਰਨਾਂ ਧਰਮਾਂ ਪ੍ਰਤੀ ਨਫ਼ਰਤ ਦੇ ਨਜ਼ਰੀਏ ਤੋਂ ਕੀਤਾ ਕਾਰਾ ਦੱਸਿਆ ਹੈ। ਹਾਲਾਂਕਿ ਟਰਾਇਲ ਦੌਰਾਨ ਮੁਲਜ਼ਮਾਂ ਦਾ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਸਿੱਧਾ ਕੋਈ ਰਾਬਤਾ ਹੋਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਸਿੱਖ ਗੁਰਦੁਆਰਾ, ਬਰਲਿਨ ਵਿਖੇ ਦੋ ਨੌਜਵਾਨਾਂ ਨੇ ਪਿਛਲੇ ਸਾਲ 16 ਅਪਰੈਲ ਨੂੰ ਵਿਆਹ ਪਾਰਟੀ ਲਈ ਜੁੜੇ ਇਕੱਠ ਮੌਕੇ ਬੰਬ ਧਮਾਕਾ ਕਰ ਦਿੱਤਾ ਸੀ। ਮੁਲਜ਼ਮਾਂ ਨੇ ਇਹ ਬੰਬ ਘਰ ਵਿੱਚ ਤਿਆਰ ਕੀਤਾ ਸੀ।
ਇਸ ਧਮਾਕੇ ’ਚ ਗੁਰਦੁਆਰੇ ਦੇ ਭਾਈ (ਜਿਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ) ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ। ਧਮਾਕੇ ਵਿੱਚ ਗੁਰਦੁਆਰੇ ਦੇ ਦਰਵਾਜ਼ੇ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਅਦਾਲਤ ਨੇ ਮੁਲਜ਼ਮਾਂ ਦੇ ਤੀਜੇ ਸਾਥੀ ਨੂੰ ਹਮਲੇ ਦੀ ਸਾਜ਼ਿਸ਼ ਘੜਨ ਦਾ ਦੋਸ਼ਾਂ ਮੰਨਦਿਆਂ ਛੇ ਸਾਲ ਦੀ ਸਜ਼ਾ ਸੁਣਾਈ ਹੈ। ਸਥਾਨਕ ਅਖ਼ਬਾਰ ਮੁਤਾਬਕ ਮੁਲਜ਼ਮਾਂ ਯੁਸੂਫ਼ ਟੀ, ਮੁਹੰਮਦ ਬੀ ਤੇ ਤੋਲਗਾ ਆਈ ਦਾ ਜਨਮ ਜਰਮਨੀ ਵਿੱਚ ਹੀ ਹੋਇਆ ਤੇ ਧਮਾਕਾ ਕਰਨ ਮੌਕੋ ਉਹ 16 ਵਰ੍ਹਿਆਂ ਦੇ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Bomb Attack Essen Gurdwara: German Court sentences 3 teens to juvenile detention …
Related Topics: Sikh News Essen, Sikh News Europe, Sikh News Germany, Sikhs in Essen, Sikhs in Europe, Sikhs in Germany