June 19, 2011 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਲੁਧਿਆਣਾ (19 ਜੂਨ, 2011): ਭਾਈ ਲਖਵਿੰਦਰ ਸਿੰਘ ਵਾਸੀ ਪਿੰਡ ਭਰੋਵਾਲ ਖੁਰਦ, ਤਹਿਸੀਲ ਜਗਰਾਓ, ਜਿਲ੍ਹਾ ਲੁਧਿਆਣਾ ਦੇ ਸਤਿਕਾਰਯੋਗ ਪਿਤਾ ਜੀ ਸ. ਆਤਮਾ ਸਿੰਘ ਜੀ ਕੱਲ਼੍ਹ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਮ ਸੰਸਕਾਰ ਕੱਲ੍ਹ 20 ਜੂਨ, 2011, ਦਿਨ ਸੋਮਵਾਰ, ਦੁਪਹਿਰ ਬਾਦ 4 ਵਜੇ ਪਿੰਡ ਭਰੋਵਾਲ ਖੁਰਦ ਵਿਖੇ ਕੀਤਾ ਜਾਵੇਗਾ। ਸਮੂਹ ਪੰਥ ਦਰਦੀਆਂ ਨੂੰ ਪੁੱਜਣ ਦੀ ਬੇਨਤੀ ਹੈ।
ਜਿਕਰਯੋਗ ਹੈ ਕਿ ਭਾਈ ਲਖਵਿੰਦਰ ਸਿੰਘ ਸਿਆਸੀ ਪਾਰਟੀਆਂ ਦੇ ਕਾਲੀਆਂ ਸੂਚੀਆਂ ਦੇ ਖਾਤਮੇ ਦੇ ਦਾਅਵੇ ਨੂੰ ਝੁਠਲਾਉਂਦਾ ਪਰਤੱਖ ਸਬੂਤ ਹੈ ਕਿ ਉਹਨਾਂ ਨੂੰ ਕਿਸ ਕਾਲੀ ਸੂਚੀ ਵਿਚ ਰੱਖਿਆ ਗਿਆ ਹੈ ਕਿ ਉਹ ਆਪਣੇ ਪਿਤਾ ਜੀ ਦੇ ਅੰਤਿਮ ਸਮੇਂ ਉਹਨਾਂ ਦੇ ਨਾਲ ਨਾ ਰਹਿ ਸਕੇ ਜਦ ਕਿ ਉਹ 2009 ਤੋਂ ਪਹਿਲਾਂ ਲਗਾਤਾਰ ਆਪਣੇ ਪਿੰਡ ਆਉਂਦੇ-ਜਾਂਦੇ ਸਨ ਪਰ ਜਨਵਰੀ 2009 ਨੂੰ ਉਹਨਾਂ ਨੂੰ ਭਾਰਤੀ ਏਜੰਸੀਆਂ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਸੀ। ਭਾਈ ਲਖਵਿੰਦਰ ਸਿੰਘ ਦਾ ਨਾਮ ਨਾ ਉਦੋਂ ਕਿਸੇ ਕਾਲੀ ਸੂਚੀ ਵਿਚ ਸੀ ਨਾ ਬਾਅਦ ਵਿਚ ਜਾਰੀ ਕੀਤੇ 169 ਨਾਵਾਂ ਵਿਚ ਤਾਂ ਫਿਰ ਇਹ ਕਿਹੜੀ ਕਾਲੀ ਸੂਚੀ ਹੈ ਜਿਸ ਅਧੀਨ ਭਾਈ ਲਖਵਿੰਦਰ ਸਿੰਘ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰਾਂ ਵਿਚ ਸ਼ਾਮਲ ਨਹੀਂ ਹੋ ਸਕਦੇ? ਇਹ ਸਵਾਲ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅੱਗੇ ਮੂੰਹ ਅੱਡੀ ਖੜ੍ਹਾ ਹੈ।
Related Topics: black laws, Black List, Sikhs Black Listed