ਸਿਆਸੀ ਖਬਰਾਂ

ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਕਿਹਾ; ਗਾਂ ਦਾ ਅਪਮਾਨ ਕਰਨ ਵਾਲਿਆਂ ਦੇ ਹੱਥ-ਪੈਰ ਤੋੜਾਂਗੇ

March 27, 2017 | By

ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ‘ਚ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਗਾਂ ਨੂੰ ਵੱਢਣਗੇ ਅਤੇ ਉਸਦਾ ਅਪਮਾਨ ਕਰਨਗੇ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਖਤੌਲੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਵਿਕਰਮ ਸੈਣੀ 2013 ‘ਚ ਹੋਏ ਫਸਾਦ (“ਦੰਗਿਆਂ”) ‘ਚ ਦੋਸ਼ੀ ਰਿਹਾ ਹੈ।

ਉੱਤਰ ਪ੍ਰਦੇਸ਼ 'ਚ ਭਾਜਪਾ ਦਾ ਵਿਧਾਇਕ ਵਿਕਰਮ ਸੈਣੀ

ਉੱਤਰ ਪ੍ਰਦੇਸ਼ ‘ਚ ਭਾਜਪਾ ਦਾ ਵਿਧਾਇਕ ਵਿਕਰਮ ਸੈਣੀ

ਉੱਤਰ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਰਾਣਾ ਨੂੰ ਸਨਮਾਨਿਤ ਕਰਨ ਲਈ ਹੋਏ ਪ੍ਰੋਗਰਾਮ ‘ਚ ਸੈਣੀ ਨੇ ਕਿਹਾ, ‘ਜਿਹੜੇ ਲੋਕਾਂ ਨੂੰ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਕਹਿਣ ‘ਚ ਪਰੇਸ਼ਾਨੀ ਹੈ ਅਤੇ ਜਿਹੜੇ ਲੋਕ ਗਾਂ ਨੂੰ ਆਪਣੀ ਮਾਤਾ ਨਹੀਂ ਮੰਨਦੇ ਅਤੇ ਉਸਨੂੰ ਵੱਢਦੇ ਹਨ, ਉਨ੍ਹਾਂ ਦੇ ਹੱਥ-ਪੈਰ ਤੋੜਨ ਦਾ ਮੈਂ ਵਾਅਦਾ ਕੀਤਾ ਹੈ।” ਸੈਣੀ ਨੇ ਕਿਹ, “ਅਸੀਂ ਆਪਣਾ ਵਾਅਦਾ ਪੂਰਾ ਕਰਨ ਲਈ ਤਿਆਰ ਹਾਂ। ਸਾਡੇ ਕੋਲ ਨੌਜਵਾਨ ਕਾਰਜਕਰਤਾਵਾਂ ਦੀ ਟੀਮ ਹੈ ਜੋ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕਰੇਗੀ।” ਸੈਣ ਦਾ ਇਹ ਬਿਆਨ ਉਦੋਂ ਆਇਆ ਜਾਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਨਾਥ ਯੋਗੀ ਨੇ ਹੁਕਮ ਦਿੱਤਾ ਕਿ ਗਾਂ ਦੀ ਤਸਕਰੀ ਪੂਰੀ ਤਰ੍ਹਾਂ ਰੋਕੀ ਜਾਵੇ।

ਸਬੰਧਤ ਖ਼ਬਰ:

ਹਰੇਕ ਗਾਂ ਦਾ 200 ਰੁਪੱਈਆ: ਪੰਜਾਬ ਵਿਚੋਂ ਟਰੱਕ ਲੰਘਣ ਦਾ ਰੇਟ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,