May 8, 2014 | By ਸਿੱਖ ਸਿਆਸਤ ਬਿਊਰੋ
ਦਿੱਲੀ, (8 ਮਈ 2014) 12 ਮਈ ਨੂੰ ਵਾਰਾਨਸੀ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਲਈ ਇਸ ਸਮੇਂ ਵਾਰਾਨਸੀ ਦਾ ਸਿਆਸੀ ਮਾਹੋਲ ਪੁਰੀ ਤਰਾਂ ਗਰਮਾ ਗਿਆ ਹੈ।ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਤਰਾਂ ਹੱਥਕੰਡੇ ਅਪਣਾਏ ਜਾ ਰਹੇ ਹਨ।ਭਾਜਪਾ ਵੱਲੋਂ ਚੋਣਾ ਵਿੱਚ ਰਾਜਸੀ ਲ਼ਾਭ ਲੈਣ ਲਈ ਹਰ ਤੁਛ ਘਟਨਾ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ।
ਵਾਰਾਨਸੀ ਦੇ ਇਸ ਸਿਆਸੀ ਘਮਾਸਾਨ ‘ਚ ਅੱਜ ਬੀਐਸਪੀ ਸੁਪ੍ਰੀਮੋ ਮਾਇਆਵਤੀ ਵੀ ਕੁੱਦ ਪਈ ਹੈ। ਅੱਜ ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ‘ਚ ਭਾਜਪਾ ਤੇ ਸਪਾ ਦੋਵਾਂ ‘ਤੇ ਹਮਲਾ ਬੋਲਿਆ। ਮਾਇਆਵਤੀ ਨੇ ਇਸਨੂੰ ਦੋਵਾਂ ਦਲਾਂ ਦੀ ਮਿਲੀਭਗਤ ਕਰਾਰ ਦਿੱਤਾ। ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਤੇ ਸਮਾਜਵਾਦੀ ਪਾਰਟੀ ‘ਤੇ ਵਾਰਾਨਸੀ ‘ਚ ਮਾਹੌਲ ਖ਼ਰਾਬ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਅੱਜ ਕਿਹਾ ਕਿ ਦੋਵਾਂ ਦੀ ਸਾਜਿਸ਼ ਦੇ ਤਹਿਤ ਹੀ ਨਰਿੰਦਰ ਮੋਦੀ ਨੂੰ ਬੇਨਿਆਬਾਗ ‘ਚ ਸਭਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂਕਿ ਉੱਥੇ ਸੰਪ੍ਰਦਾਇਕ ਤਣਾਅ ਫੈਲੇ।
ਮਾਇਆਵਤੀ ਨੇ ਕਿਹਾ ਕਿ ਵਾਰਾਨਸੀ ‘ਚ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉੱਥੋਂ ਦੇ ਮਾਹੌਲ ਨੂੰ ਹਿੰਦੂ – ਮੁਸਲਮਾਨ ਰੰਗ ਦੇ ਕੇ ਵਾਰਾਨਸੀ ਤੇ ਉਸ ਨਾਲ ਲੱਗਦੇ ਆਜਮਗੜ੍ਹ ‘ਚ ਭਾਜਪਾ ਤੇ ਸਪਾ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹਨ। ਚੋਣਾਂ ਦੇ ਮਾਹੌਲ ਨੂੰ ਖ਼ਰਾਬ ਕਰ ਕੇ ਭਾਜਪਾ ਨੂੰ ਫਾਇਦਾ ਪਹੁੰਚਾਉਂਣ ਲਈ ਇਹ ਸਭ ਕੀਤਾ ਜਾ ਰਿਹਾ ਹੈ।
ਮਾਇਆ ਨੇ ਕਿਹਾ ਕਿ ਗੰਗਾ ਪੂਜਾ ਦਾ ਧਾਰਮਿਕ ਪ੍ਰੋਗਰਾਮ ਵੀ ਇਸ ‘ਚ ਸ਼ਾਮਿਲ ਕਰ ਲਿਆ ਗਿਆ ਹੈ। ਸਮਾਜਵਾਦੀ ਪਾਰਟੀ ਦੀ ਸ਼ਹਿ ‘ਤੇ ਹੀ ਇੱਥੇ ਦਾ ਮਾਹੌਲ ਖ਼ਰਾਬ ਕਰ ਕੇ ਭਾਜਪਾ ਨਾਟਕਬਾਜੀ ਕਰ ਰਹੀ ਹੈ। ਇਸਨ੍ਹੂੰ ਜ਼ਰੂਰ ਹੀ ਟਾਲਿਆ ਜਾ ਸਕਦਾ ਸੀ। ਭਾਜਪਾ ਤੇ ਮੋਦੀ ਜੀ ਦੇ ਲੋਕ ਜਿਸ ‘ਚ ਅਮਿਤ ਸ਼ਾਹ ਸ਼ਾਮਿਲ ਹਨ, ਆਪਣੀ ਖ਼ਰਾਬ ਨੀਅਤ ਤੋਂ ਨਵੇਂ – ਨਵੇਂ ਵਿਵਾਦ ਤੇ ਸੰਪ੍ਰਦਾਇਕ ਵਿਵਾਦ ਪੈਦਾ ਕਰਦੇ ਹਨ।
ਸਾਡੀ ਪਾਰਟੀ ਦਾ ਕਹਿਣਾ ਹੈ ਕਿ ਵਾਰਾਨਸੀ ‘ਚ ਇੱਕ ਉਮੀਦਵਾਰ ਦੇ ਰੂਪ ‘ਚ ਮੋਦੀ ਜੀ ਨੂੰ ਰੈਲੀ ਆਗਿਆ ਨਾ ਦੇ ਕੇ ਇਹੀ ਲੱਗਦਾ ਹੈ ਕਿ ਇਹ ਸਪਾ ਤੇ ਭਾਜਪਾ ਦੀ ਮਿਲੀਭਗਤ ਤੋਂ ਕੀਤਾ ਗਿਆ ਹੈ। ਅਗਰ ਮੋਦੀ ਜੀ ਨੂੰ ਕੋਈ ਖ਼ਤਰਾ ਵੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਦੇਣਾ ਇੱਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਸਪਾ ਨੇ ਨਹੀਂ ਨਿਭਾਇਆ, ਇਹ ਕਹਿਣਾ ਗਲਤ ਹੈ ਕਿ ਇਹ ਜ਼ਿੰਮੇਵਾਰੀਆਂ ਰਾਜ ਸਰਕਾਰ ਦੀਆਂ ਨਹੀਂ ਹਨ।
Related Topics: BJP, Indian Parliament Election 2014, Mayawati, Narindera Modi