April 14, 2019 | By ਸਿੱਖ ਸਿਆਸਤ ਬਿਊਰੋ
ਤਰਨਤਾਰਨ: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਜਮਹੂਰੀ ਗੱਠਜੜ ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਗੁਰਾਂ ਦੀ ਨਗਰੀ ਤਰਨਤਾਰਨ ਵਿਖੇ ਪੁੱਜ ਕੇ ਸ਼ਹਿਰ ਵਾਸੀਆਂ ਤੱਕ ਪਹੁੰਚ ਕੀਤੀ। ਵੱਖ ਵੱਖ ਬਜਾਰਾਂ ਵਿਚ ਦੀ ਤੁਰ ਕੇ ਉਨ੍ਹਾਂ “ਪੰਜਾਬ ਦੇ ਦੋਖੀਆਂ” ਨੂੰ ਹਰਾਉਣ ਦਾ ਸੱਦਾ ਦਿੱਤਾ।
ਬੀਬੀ ਖਾਲੜਾ ਨੇ ਕਿਹਾ ਕਿ ਇਸ ਵਾਰ ਗੁਰਾਂ ਦਾ ਪੰਜਾਬ 1984 ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਬੁਰੀ ਤਰ੍ਹਾਂ ਹਾਰ ਦੇਵੇਗਾ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਕਾਂਡ ਵਾਪਰਿਆਂ ਤਾਂ ਅੰਗਰੇਜ ਸਰਕਾਰ ਨੇ ਇਸ ਘਟਨਾ ਨੂੰ ਸ਼ਰਮਨਾਕ ਧੱਬਾ ਦਸਿਆਂ ਹੈ ਪਰ ਦੁਖ ਦੀ ਗੱਲ ਹੈ ਕਿ ਜੂਨ 84 ਵਿਚ ਜਿਨ੍ਹਾਂ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਨਿਰਦੋਸ਼ ਸੰਗਤਾਂ ਨੂੰ ਸ਼ਹੀਦ ਕੀਤਾ ਉਨ੍ਹਾਂ ਨੂੰ ਅਜੇ ਤੱਕ ਸ਼ਰਮ ਨਹੀ ਆਈ।
ਉਨ੍ਹਾਂ ਕਿਹਾ ਕਿ ਸ੍ਰ: ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦੇ ਕੇ ਜਾਲਮਾਂ ਨੂੰ ਬੇਨਕਾਬ ਕੀਤਾ।
ਬੀਬੀ ਖਾਲੜਾ ਨੇ ਕਿਹਾ ਕਿ ਪੰਜਾਬ ਤੇ ਰਾਜ ਕਰਨ ਵਾਲੇ ਲੋਕ ਅਰਬਾਂਪਤੀ ਬਣ ਗਏ ਪਰ ਕਿਸਾਨ-ਮਜਦੂਰ ਖੁਦਕੁਸ਼ੀਆਂ ਕਰ ਰਿਹਾ ਹੈ। ਉਨਾਂ ਕਿਹਾ ਸਮੁਚੀ ਸੰਗਤ ਸਰਗਰਮੀ ਨਾਲ ਚੋਣ ਮੁਹਿੰਮ ਆਪ ਚਲਾ ਰਹੀ ਹੈ ਜਿਸ ਤੋਂ ਲਗਦਾ ਹੈ ਕਿ ਲੋਟੂ ਟੋਲਾ ਬੁਰੀ ਤਰ੍ਹਾਂ ਹਾਰੇਗਾ।
ਇਸ ਮੌਕੇ ਬੀਬੀ ਖਾਲੜਾ ਦੇ ਨਾਲ ਕੁਲਵਿੰਦਰ ਸਿੰਘ ਜ਼ਿਲਾਂ ਇੰਚਾਰਜ ਬਹੁਜਨ ਸਮਾਜ ਪਾਰਟੀ, ਰਣਜੀਤ ਸਿੰਘ ਸੰਧੂ ਉਬੋਕੇ ਪ੍ਰਧਾਨ ਵਿਧਾਨ ਸਭਾ ਪੱਟੀ, ਮੇਜਰ ਸਿੰਘ ਕਮਾਲਪੁਰ ਕੈਸ਼ੀਆਰ ਜ਼ਿਲਾਂ ਤਰਨਤਾਰਨ ਬਹੁਜਨ ਸਮਾਜ ਪਾਰਟੀ, ਪਵਨ ਸਿੰਘ ਪ੍ਰਧਾਨ ਖੇਮਕਰਨ ਵਿਧਾਨ ਸਭਾਂ, ਜੁਗਰਾਜ ਸਿੰਘ ਸਹੋਤਾ ਨੌਸ਼ਿਹਰਾ ਪੰਨੂਆਂ, ਰਾਬ ਪੇਂਟਰ ਨੌਸ਼ਿਹਰਾ ਪੰਨੂਆਂ, ਸਤਨਾਮ ਸਿੰਘ ਨੌਸ਼ਿਹਰਾ ਪੰਨੂਆਂ, ਕਾਬਲ ਸਿੰਘ ਜੋਧਪੁਰ ਮਨੁੱਖੀ ਅਧਿਕਾਰ ਕਮੇਟੀ, ਸੇਵਾ ਸਿੰਘ ਦੇਊ ਬਾਠ, ਬਲਕਾਰ ਸਿੰਘ ਦੇਊ ਬਾਠ, ਕਰਨੈਲ ਸਿੰਘ ਦੇਊ ਬਾਠ, ਸੰਤੋਖ ਸਿੰਘ ਨੰਬਰਦਾਰ ਕੱਕਾ ਕੰਡਿਆਲਾ, ਬੀਬੀ ਸਵਰਨ ਕੌਰ ਜੋਧਪੁਰ, ਗੁਰਭੇਜ ਸਿੰਘ ਪਲਾਸੌਰ, ਪਵਨ ਸਿੰਘ ਪ੍ਰਧਾਨ ਹਲਕਾ ਖੇਮਕਰਨ, ਅੰਗਰੇਜ ਸਿੰਘ ਦੇਊ ਬਾਠ, ਸਤਨਾਮ ਸਿੰਘ, ਹਰਚਰਨ ਸਿੰਘ,ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
Related Topics: Bibi Paramjeet Kaur Khalra, Lok Sabha, Lok Sabha 2019, Lok Sabha Elections 2019