February 24, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (23 ਫਰਵਰੀ, 2016) : ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਚੰਡੀਗੜ ਦੀ ਮਾਡਲ ਜੇਲ੍ਹ ਤੋਂ ਲੁਧਿਆਣਾ ਵਿਚ ਵਿਚਾਰ-ਅਧੀਨ ਇਕ ਕੇਸ ਵਿਚ ਭਾਰੀ ਸੁਰੱਖਿਆ ਵਿਚ ਪੇਸ਼ ਕੀਤਾ ਗਿਆ।
ਪਰਮਜੀਤ ਸਿੰਘ ਭਿਓਰਾ ਵਲੋਂ ਪੇਸ਼ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਕੇਸ 1995 ਦਾ ਹੈ ਅਤੇ ਥਾਣਾ ਕੋਤਵਾਲੀ ਲੁਧਿਆਣਾ (ਨਵਾਂ ਨਾਮ ਡਵੀਜ਼ਨ ਨੰਬਰ 1 ਲੁਧਿਆਣਾ) ਵਿਚ ਦਰਜ਼ ਹੋਇਆ ਸੀ।
ਮੁਕੱਦਮਾ ਨੰਬਰ 133/6-12 1995 ਦੀ ਪੇਸ਼ੀ ਇਲਾਕਾ ਮੈਜਿਸਟ੍ਰੇਟ ਹਰਪ੍ਰੀਤ ਕੌਰ ਨਫਰਾ ਦੀ ਗੈਰ-ਹਾਜ਼ਰੀ ਵਿਚ ਡਿਊਟੀ ਮੈਜਿਸਟ੍ਰੇਟ ਗੁਰਪਰੲੲਟ ਕਉਰ ਦੀ ਅਦਾਲਤ ਵਿਚ ਹੋਈ ਜੋ ਕ 307, 427 ਆਈ.ਪੀ.ਸੀ ਅਤੇ 3/4/5 ਐਕਸਪਲੋਸਿਵ ਐਕਟ ਹੈ। ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਿਕਰਯੋਗ ਹੈ ਕਿ ਇਸ ਕੇਸ ਵਿਚ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਮਿਤੀ 26-7-1996 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਵਿਚ 1997 ਵਿਚ ਗ੍ਰਿਫਤਾਰੀ ਹੋਣ ਤੋਂ ਬਾਅਦ ਇਸ ਕੇਸ ਵਿਚ ਗ੍ਰਿਫਤਾਰੀ ਨਹੀਂ ਪਾਈ ਗਈ ਅਤੇ ਪਿਛਲੇ ਦਿਨੀਂ ਜਦੋਂ ਇਸੇ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਗਿਆ ਸੀ ਤਾਂ ਉਸ ਸਮੇਂ ਪਤਾ ਲੱਗਾ ਕਿ ਭਾਈ ਪਰਮਜੀਤ ਸਿੰਘ ਭਿਓਰਾ ਵੀ ਇਸ ਕੇਸ ਵਿਚ ਪੀ.ਓ.ਸਨ ਤਾਂ ਫਿਰ ਇਸ ਕੇਸ ਦੀ ਪੈਰਵਾਈ ਕਰਕੇ ਇਹ ਕੇਸ ਲਗਾਇਆ ਗਿਆ ਸੀ ਜਿਸ ਤਹਿਤ ਭਾਈ ਭਿਓਰਾ ਨੂੰ ਪੇਸ਼ ਕਰਨ ਦੇ ਹੁਕਮ 6 ਜਨਵਰੀ 2016 ਨੂੰ ਕੀਤੇ ਗਏ ਸਨ।
ਉਹਨਾਂ ਦੱਸਿਆ ਕਿ ਅਦਾਲਤ ਨੇ ਅਗਲੀ ਤਾਰੀਖ ਪੇਸ਼ੀ 7 ਮਾਰਚ ਦੀ ਪਾਈ ਹੈ ਅਤੇ ਜਿਸ ਦਿਨ ਥਾਣਾ ਕੋਤਵਾਲੀ ਇਸ ਕੇਸ ਵਿਚ ਭਾਈ ਭਿਓਰਾ ਦੀ ਗ੍ਰਿਫਤਾਰੀ ਪਾਏਗਾ ਉਸਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Related Topics: Bhai Paramjit Singh Bheora, Jaspal Singh Manjhpur (Advocate), Sikh Political Prisoners