December 3, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਲਿਖੇ ਪੱਤਰ ‘ਚ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਖੰਡ ਕੀਰਤਨੀ ਜੱਥੇ ਦੇ ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀ ਚਿੱਠੀ ਸਹੀ ਹੈ।
UPDATE: ਭਾਈ ਹਵਾਰਾ ਦੇ ਪੱਤਰ ਬਾਰੇ ਦੁਵਿਧਾ ਬਰਕਰਾਰ: ਭਾਈ ਹਵਾਰਾ ਨੇ ਅਸਤੀਫਾ ਨਹੀਂ ਦਿੱਤਾ: ਮਹਿੰਦਰਪਾਲ ਸਿੰਘ, ਸ਼੍ਰੋ. ਅ. ਦਲ (ਅ) (2016/12/04)
ਭਾਈ ਆਰ.ਪੀ. ਸਿੰਘ ਨੇ ਕਿਹਾ, “ਚਿੱਠੀ ਅਤੇ ਇਸ ‘ਚ ਲਿਖੀਆਂ ਗੱਲਾਂ ਸਹੀ ਹਨ, ਇਹ ਭਾਈ ਜਗਤਾਰ ਸਿੰਘ ਹਵਾਰਾ ਨੇ ਹੀ ਲਿਖਿਆ ਹੈ।”
ਜ਼ਿਕਰਯੋਗ ਹੈ ਕਿ 10 ਨਵੰਬਰ, 2015 ਨੂੰ ਤਰਨਤਾਰਨ ਦੇ ਚੱਬਾ ਪਿੰਡ ਵਿਖੇ ਹੋਏ ਪੰਥਕ ਇਕੱਠ ‘ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਗਿਆ ਸੀ।
ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਪੱਤਰ ‘ਚ ਕਾਰਜਕਾਰੀ ਜਥੇਦਾਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਨਾਂ ਜਥੇਦਾਰ ਦੇ ਤੌਰ ‘ਤੇ ਨਾ ਵਰਤਿਆ ਜਾਵੇ। ਉਨ੍ਹਾਂ ਆਪਣੇ ਆਪ ਨੂੰ 8 ਦਸੰਬਰ ਨੂੰ ਮਾਨ ਦਲ ਅਤੇ ਮੋਹਕਮ ਸਿੰਘ ਦੇ ਯੁਨਾਇਟਿਡ ਅਕਾਲੀ ਦਲ ਵਲੋਂ ਸੱਦੇ ਇਕੱਠ ਤੋਂ ਆਪਣੀ ਦੂਰੀ ਬਣਾ ਲਈ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Bhai Jagtar Singh Hawara Resigns as Jathedar; Distances from December 8 gatheing …
Related Topics: Babu Baljit Singh Daduwal, Bhai Amreek Singh Ajnala, Bhai Dhian Singh Mand, Bhai Jagtar Singh Hawara, Sarbat Khalsa 2016, Sarbat Khalsa(2015), Shiromani Akali Dal Amritsar (Mann), Sikh Political Prisoners, United Akali Dal (UAD)