ਸਿੱਖ ਖਬਰਾਂ

ਭਾਈ ਹਰਮਿੰਦਰ ਸਿੰਘ ਸਮੇਤ ਤਿੰਨ ਸਿੱਖਾਂ ਨੂੰ ਅਸਲਾ-ਬਾਰੂਦ ਐਕਟ ਵਿਚ 5 ਸਾਲ ਸਜ਼ਾ, ਅੱਜ ਹੀ ਰਿਹਾਈ ਸੰਭਵ

November 17, 2015 | By

ਲੁਧਿਆਣਾ (17 ਨਵੰਬਰ 2015): ਖੰਨਾ ਪੁਲਿਸ ਵਲੋਂ 17 ਜੁਲਾਈ 2010 ਨੂੰ ਗ੍ਰਿਫਤਾਰ ਕੀਤੇ ਚਾਰ ਸਿੱਖਾਂ ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਜੰਟ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ ਚਾਰਾਂ ਨੂੰ ਬਾਰੂਦ ਐਕਟ ਦੀ ਧਾਰਾ 4 ਅਤੇ 5 ਵਿਚ 5-5 ਸਾਲ ਤੇ 2500-2500 ਰੁਪਏ ਜੁਰਮਾਨਾ, ਅਸਲਾ ਐਕਟ ਦੀ ਧਾਰਾ 25 ਵਿਚ ਹਰਮਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ 3-3 ਸਾਲ ਸਜ਼ਾ ਅਤੇ 1000 ਰੁਪਏ ਜੁਰਮਾਨਾ ਕੀਤਾ ਅਤੇ ਆਈ.ਪੀ.ਸੀ ਧਾਰਾ 437/438 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਬਰੀ ਕੀਤਾ ਗਿਆ।

ਭਾਈ ਹਰਮਿੰਦਰ ਸਿੰਘ ਅਤੇ ਸਾਥੀ ਅਦਾਲਤ ਵਿੱਚ ਪੇਸ਼ੀ ਸਮੇਂ

ਭਾਈ ਹਰਮਿੰਦਰ ਸਿੰਘ ਅਤੇ ਸਾਥੀ ਅਦਾਲਤ ਵਿੱਚ ਪੇਸ਼ੀ ਸਮੇਂ

ਜਿਕਰਯੋਗ ਹੈ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣ ਦਾ ਹੁਕਮ ਹੋਣ ਕਾਰਨ ਅੱਜ ਸ਼ਾਮ ਚਾਰਾਂ ਦੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਰਿਹਾਈ ਸੰਭਵ ਹੈ ਕਿਉਂਕਿ ਚਾਰੋਂ ਸਿੱਖ ਪਹਿਲਾਂ ਹੀ ੫ ਸਾਲ ਤੋਂ ਵੱਧ ਸਜ਼ਾ ਕੱਟ ਚੁੱਕੇ ਹਨ। ਚਾਰਾਂ ਸਿੰਘਾਂ ਵਲੋਂ ਐਡਵੋਕੇਟ ਐੱਸ.ਸੀ ਗੁਪਤਾ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।

ਜਿਕਰਯੋਗ ਹੈ ਕਿ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ 194 ਮਿਤੀ 16 ਜੁਲਾਈ, ਥਾਣਾ ਸਿਟੀ ਖੰਨਾ ਵਿਚ ਅਸਲਾ-ਬਾਰੂਦ ਐਕਟ ਤੇ ਆਈ.ਪੀ.ਸੀ ਧਾਰਾ 437/438 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਦਰਜ਼ ਕੀਤਾ ਗਿਆ ਸੀ।

ਕੇਸ ਵਿਚ ਬਰਾਮਦਗੀ ਵਜੋਂ ਭਾਈ ਹਰਮਿੰਦਰ ਸਿੰਘ ਕੋਲੋਂ 500 ਗਰਾਮ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ, ਇਕ ਏ.ਕੇ-47 ਰਾਈਫਲ-ਮੈਗਜ਼ੀਨ-50 ਰੌਂਦ, ਭਾਈ ਮਨਜਿੰਦਰ ਸਿੰਘ ਕੋਲੋਂ 600 ਗਰਾਮ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ, ਇਕ .30 ਬੋਰ ਪਿਸਟਲ-ਮੈਗਜ਼ੀਨ-68 ਰੌਂਦ, ਭਾਈ ਜਸਵਿੰਦਰ ਸਿੰਘ ਕੋਲੋਂ 1 ਕਿਲੋ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ ਅਤੇ ਭਾਈ ਗੁਰਜੰਟ ਸਿੰਘ ਕੋਲੋਂ 1 ਕਿਲੋ ਆਰ.ਡੀ.ਐਕਸ, ਇਕ ਡੈਟਾਨੇਟਰ, ਇਕ ਟਾਈਮਰ ਦੀ ਬਰਾਮਦਗੀ ਦਿਖਾਈ ਗਈ ਸੀ।

ਅੱਜ ਫੈਸਲੇ ਸਮੇਂ ਚਾਰਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਖ ਰਿਲੀਫ ਵਲੋਂ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,