August 14, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਉਮਰ ਕੈਦ ਦੀ ਸਜ਼ਾ ਕੱਟ ਰਹੇ ਸਿਆਸੀ ਸਿੱਖ ਕੈਦੀ ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਦੀ ਅਰਜ਼ੀ ਪਿਛਲੇ ਦਿਨੀਂ ਹਾਈਕੋਰਟ ਵਲੋਂ ਮਨਜ਼ੂਰ ਹੋ ਗਈ ਸੀ। ਉਨ੍ਹਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਭਾਈ ਬਲਬੀਰ ਸਿੰਘ ਪਿੰਡ ਮੌਲਵੀਵਾਲਾ (ਫਿਰੋਜ਼ਪੁਰ) ਨੂੰ ਛੁੱਟੀ ਲਈ ਲੰਬੀ ਉਡੀਕ ਕਰਨੀ ਪਈ, ਜਦਕਿ ਉਹ ਕਾਨੂੰਨ ਮੁਤਾਬਕ ਇਸਦੇ ਯੋਗ ਸਨ। ਪਰ ਪੰਜਾਬ ਸਰਕਾਰ ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਦੇ ਨਾਲ ਸਬੰਧਾਂ ਕਰਕੇ ਬਲਬੀਰ ਸਿੰਘ ਨੂੰ ਇਹ ਛੁੱਟੀ ਦੇ ਫਾਇਦੇ ਤੋਂ ਲੰਬਾ ਸਮਾਂ ਮਹਿਰੂਮ ਰੱਖਿਆ।
ਕਾਗਜ਼ੀ ਕਾਰਵਾਈ ਪੂਰੀ ਹੋਣ ‘ਤੇ ਭਾਈ ਬਲਬੀਰ ਸਿੰਘ 12 ਅਗਸਤ ਨੂੰ 42 ਦਿਨ ਦੀ ਛੁੱਟੀ ‘ਤੇ ਆਪਣੇ ਪਿੰਡ ਮੌਲਵੀਵਾਲਾ, ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇ। ਉਹ 25 ਅਗਸਤ 2009 ਤੋਂ ਮੈਕਸੀਮਮ ਸਕਿਊਰਿਟੀ ਜੇਲ੍ਹ, ਨਾਭਾ ਵਿਚ ਬੰਦ ਸਨ।
ਸਬੰਧਤ ਖ਼ਬਰ: ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਹਾਈਕੋਰਟ ਤੋਂ ਮਨਜ਼ੂਰ .
Related Topics: Balbir Singh Bira, Jaspal Singh Manjhpur (Advocate), Punjab and Haryana High Court, Sikh Political Prisoners