October 22, 2014 | By ਸਿੱਖ ਸਿਆਸਤ ਬਿਊਰੋ
ਲੂਵਨ, ਬੈਲਜੀਅਮ (21 ਅਕਤੂਬਰ, 2014): ਇੱਥੋਂ ਗੁਰਦੁਆਰਾ ਸ਼ਹਿਰ ਦੇ ਮੇਅਰ ਨੇ ਇਸ ਕਰਕੇ ਇੱਕ ਮਹੀਨੇ ਲਈ ਬੰਦ ਕਰ ਦਿੱਤਾ ਹੈ ਕਿ ਗੁਰਦੁਆਰਾ ਵਿੱਚ ਉਹ ਲੋਕ ਜੋ ਬੈਲਜ਼ੀਅਮ ਵਿੱਚ ਪੱਕੇ ਨਹੀਂ ਹਨ, ਆਕੇ ਲੰਗਰ ਛਕਦੇ ਹਨ ਅਤੇ ਇੱਥੇ ਰਹਿੰਦੇ ਹਨ।
ਲੰਗਰ ਦੀ ਮਹਾਨ ਸਿੱਖ ਪ੍ਰੰਪਰਾਂ ਤੋਂ ਅਨਜਾਣ ਸ਼ਹਿਰ ਦੇ ਮੇਅਰ ਹੰਨਸ ਬੂਟ ਨੇ ਲੰਗਰ ਛਕਾਉਣ ਤੋਂ ਨਰਾਜ਼ ਹੋ ਕੇ ਗੁਰਦੁਆਰਾ ਹੀ ਸੀਲ ਕਰ ਦਿੱਤ ਗਿਆ ਹੈ, ਜਿਸ ਕਰਕੇ ਸਿੱਖਾਂ ਮਨਾਂ ਬਹੁਤ ਭਾਰੀ ਠੇਸ ਵੱਜੀ ਹੈ ਅਤੇ ਮੇਅਰ ਪ੍ਰਤੀ ੳਂਿਾਂ ਦੇ ਮਨਾਂ ਵਿੱਚ ਅਥਾ ਹ ਗੁੱਸਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰੂ ਘਰ ਵਿਚ ਮੇਅਰ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਕੁਝ ਲੋਕ ਜਿਨ੍ਹਾਂ ਕੋਲ ਬੈਲਜੀਅਮ ਵਿਚ ਰਹਿਣ ਦੇ ਪੇਪਰ ਨਹੀਂ ਹਨ, ਉਹ ਲੋਕ ਗੁਰੂ ਘਰ ਵਿਚ ਆ ਕੇ ਠਹਿਰਦੇ ਹਨ ਤੇ ਲੰਗਰ ਛਕਦੇ ਹਨ, ਜਿਸ ‘ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਜਵਾਬ ਵਿਚ ਕਿਹਾ ਕਿ ਅਸੀਂ ਕਿਸੇ ਵੀ ਗੁਰੂ ਘਰ ਵਿਚ ਆਉਣ ਵਾਲੇ ਦੇ ਲੰਗਰ ਦੇਣ ਤੋਂ ਪਹਿਲਾਂ ਪੇਪਰ ਨਹੀਂ ਚੈੱਕ ਕਰ ਸਕਦੇ।
ਇਸ ਮਾਮਲੇ ਵਿਚ 21 ਅਕਤੂਬਰ ਨੂੰ ਸਿੱਖ ਭਾਈਚਾਰੇ ਦੀ ਮੇਅਰ ਨਾਲ ਮੀਟਿੰਗ ਵੀ ਸੀ, ਪਰ ਮੇਅਰ ਵੱਲੋਂ ਜਲਦੀ ਕਾਰਵਾਈ ਕਰਦੇ ਹੋਏ ਇਕ ਦਿਨ ਪਹਿਲਾਂ ਹੀ ਗੁਰੂ ਘਰ ਨੂੰ ਸੀਲ ਕਰ ਦਿੱਤਾ।
ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਮੇਅਰ ਨੇ ਜਲਦਬਾਜ਼ੀ ਵਿਚ ਇਹ ਫੈਸਲਾ ਕਰਕੇ ਸਿੱਖਾਂ ਨੂੰ ਇਕ ਮਹੀਨਾ ਗੁਰੂ ਘਰ ਨਾ ਖੋਲ੍ਹਣ ਦੀ ਧਮਕੀ ਵੀ ਦਿੱਤੀ ਹੈ, ਜਦ ਕਿ ਬਰੱਸਲਜ਼ ਦੀ ਇਕ ਚਰਚ ਵਿਚ ਹਰ ਰੋਜ਼ ਉਨ੍ਹਾਂ ਲੋਕਾਂ ਨੂੰ ਖਾਣਾ ਅਤੇ ਸੋਣ ਦਿੱਤਾ ਜਾਂਦਾ ਹੈ, ਜੋ ਬਿਨਾਂ ਪੇਪਰਾਂ ਤੋਂ ਹਨ।
Related Topics: Sikhs in Belgium, Sikhs in Europe