August 12, 2016 | By ਸਿੱਖ ਸਿਆਸਤ ਬਿਊਰੋ
ਯੂਨੀਅਨ ਸਿਟੀ (ਕੈਲੀਫੋਰਨੀਆ): ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ. ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਿੱਖ ਭਾਈਚਾਰਾ ਬਹੁਤ ਗੁੱਸੇ ਵਿੱਚ ਹੈ। ਇਸੇ ਕਾਰਨ ਕਈ ਦਰਜ਼ਨ ਸਿੱਖਾਂ ਨੇ ਇਕੱਠੇ ਹੋ ਕੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।
ਸ. ਚਾਹਲ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ। ਘਟਨਾ ਦਾ ਵੇਰਵਾ ਦਿੰਦਿਆਂ ਸ. ਚਾਹਲ ਨੇ ਦਸਿਆ ਕਿ ਯੂਨੀਅਨ ਸਿਟੀ ਦੇ ਕੰਨਟਿੰਪੋ ਪਾਰਕ ਵਿਚ ਕੁਝ ਸਿੱਖ ਬਜ਼ੁਰਗ ਰੋਜ਼ਾਨਾ ਵਾਂਗ ਬੈਠੇ ਹੋਏ ਸਨ ਉਸੇ ਸਮੇਂ ਸ਼ਕਲ ਤੋਂ ਵਿਖਾਈ ਦਿੰਦਾ ਭਾਰਤੀ ਮੂਲ ਦਾ ਇਕ ਆਦਮੀ ਉਹਨਾਂ ਦੇ ਸਾਹਮਣੇ ਆਇਆ ਜਿਸਦੇ ਹੱਥ ਵਿਚ ਸੁਖਮਨੀ ਸਾਹਿਬ ਦਾ ਗੁਟਕਾ ਫੜ੍ਹਿਆ ਹੋਇਆ ਸੀ ਜਿਸ ਵਿਚੋਂ ਉਸਨੇ ਕੁਝ ਪਤਰੇ ਪਾੜ ਕੇ ਉਹਨਾਂ ਬਜ਼ੁਰਗਾਂ ਦੇ ਸਾਹਮਣੇ ਸੁਟਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਸ. ਚਾਹਲ ਨੇ ਮੰਗ ਕੀਤੀ ਹੈ ਕਿ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਤੱਤਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਸ. ਚਾਹਲ ਨੇ ਕਿਹਾ ਕਿ ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ।
Related Topics: Incidents Beadbi of Guru Granth Sahib, Sikh News USA, Sikhs in California, Sikhs in Untied States