ਆਮ ਖਬਰਾਂ

ਬਾਪੂ ਆਤਮਾ ਸਿੰਘ ਭੈਰੋਵਾਲ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ

June 24, 2011 | By

Bapu Atma Singhਲੁਧਿਆਣਾ (21 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਪਾਰਟੀ ਦੀ ਕੈਨੇਡਾ ਇਕਾਈ ਦੇ ਆਗੂ ਲਖਵਿੰਦਰ ਸਿੰਘ ਦੇ ਪਿਤਾ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉਪਰ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।ਅੰਮ੍ਰਿਤਸਰ ਜੇਲ ਵਿਚ ਨਜ਼ਰਬੰਦ ਪਾਰਟੀ ਦੇ ਕੌਮੀ ਚੇਅਰਮੈਨ ਭਾਈ ਦਲਜੀਤ ਸਿੰਘ ,ਕੌਮੀ ਪੰਚ ਕੁਲਬੀਰ ਸਿੰਘ ਬੜ੍ਹਾਪਿੰਡ, ਸਕੱਤਰ ਜਨਰਲ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਯੂਥ ਆਗੂ ਮਨਧੀਰ ਸਿੰਘ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਵਲੋਂ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਹੈ ।

ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਤਾਂ ਸਰਕਾਰਾਂ ਵਲੋਂ ਕਾਲੀਆਂ ਸੂਚੀਆਂ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਈ ਲਖਵਿੰਦਰ ਸਿੰਘ ,ਜਿੰਨ੍ਹਾਂ ਉਪਰ ਪੰਜਾਬ ਜਾਂ ਹਿੰਦੁਸਤਾਨ ਵਿਚ ਕੋਈ ਕੇਸ ਦਰਜ ਨਹੀਂ ਹੈ, ਉਹ ਜਨਵਰੀ 2009 ਤਕ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ।ਉਨ੍ਹਾਂ ਦਾ ਨਾਅ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਵੀ ਦਰਜ ਨਹੀਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਫਿਰ ਵੀ ਪੰਜਾਬ ਆਉਣੋਂ ਰੋਕਿਆ ਜਾ ਰਿਹਾ ਹੈ ।ਵਿਦੇਸ਼ਾਂ ਵਿਚ ਵਸਦੇ ਹਜ਼ਾਰਾਂ ਸਿੱਖਾਂ ਵਾਂਗ ਭਾਈ ਲਖਵਿੰਦਰ ਸਿੰਘ ਦਾ ਵੀ ਇਹ ਦੁਖਾਂਤ ਹੈ ਕਿ ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਵੀ ਸ਼ਾਂਮਲ ਨਾਂਹ ਹੋ ਸਕਿਆ।ਇਹ ਅਣ-ਐਲਾਨੀ ਤੇ ਗੈਰ-ਕਨੂੰਨੀ ਪਬੰਦੀ ਅੱਜ ਵੀ ਸਿੱਖਾਂ ਤੇ ਲਾਗੂ ਕਰਕੇ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਮਾਨਸਿਕ ਤਸੀਹੇ ਦੇ ਰਹੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,