June 28, 2014 | By ਸਿੱਖ ਸਿਆਸਤ ਬਿਊਰੋ
ਕਰਨਾਲ(27 ਜੂਨ 2014): ਹਰਿਆਣਾ ਤੋਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਕੇ ਹਰਿਆਣਾ ਦੇ ਸਿੱਖਾਂ ਨੂੰ ਵੱਖਰੀ ਗੁਰਦੁਅਰਾ ਕਮੇਟੀ ਦੀ ਮੰਗ ਕਰਨ ਤੋਂ ਰੋਕਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਣਾ ਦੇ ਕਰਨਾਲ ਹਲਕੇ ਤੋਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਬਾਦਲ ਦਲ ਵਿਰੁੱਧ ਬਗਾਵਤ ਕਰਦਿਆਂ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਕੀਤੀ ਹੈ।
ਹਰਿਆਣਾ ਦੇ ਕਰਨਾਲ ਹਲਕੇ ਤੋਂ ਚੁਣੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਭੂਪਿੰਦਰ ਸਿੰਘ ਅਸੰਧ ਨੇ ਹਰਿਆਣਾ ਦੀ ਸਿੱਖ ਸੰਗਤ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਡੇਰਾ ਕਾਰ ਸੇਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਦਲ ਦਲ ਤੋਂ ਬਗਾਵਤ ਕਰ ਦਿੱਤੀ।
ਹਿੰਦੁਸਤਾਨ ਟਾਇਮਜ਼ ਦੇ ਅਨੁਸਾਰ ਭੂਪਿੰਦਰ ਸਿੰਘ ਅਸੰਧ ਨੇ ਸ਼ੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ‘ਤੇ ਦੋਸ਼ ਲਾੲਆਿ ਕਿ ਉਹ ਹਰਿਆਣਾ ਦੇ ਸਿੱਖਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ, ਬਾਦਲ (ਹਰਿਆਣਾ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰ, ਭੁਪਿੰਦਰ ਸਿੰਘ ਅਸੰਧ 2011 ਵਿੱਚ ਕਰਨਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਥਲ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਕੇ ਜਿੱਤ ਪ੍ਰਾਪਤ ਕੀਤੀ ਸੀ।
ਉਨ੍ਹ੍ਹਾਂ ਨੇ ਦੀਦਾਰ ੰਿਸੰਘ ਨਲਵੀ ਅਤੇ ਜਗਦੀਸ਼ ਸਿੰਘ ਝੀਡਾ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ਼ ਲਈ ਵੱਖਰੀ ਗੁਰਦੁਆਰਾ ਕਮੇਟੀ ਲਈ ਆਰੰਭੀ ਲਹਿਰ ਲਈ ਆਪਣੀ ਪੁਰੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਦੇ ਦਸਾਂ ਕਮੇਟੀ ਮੈਂਬਰਾਂ ਵਿਚੋਂ ਕਈ ਹੋਰ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਦੇ ਸੰਪਰਕ ਵਿੱਚ ਹਨ।
ਭੂਪਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦੀ ਗੋਲਕ ਦਾ ਪੈਸਾ ਪੰਜਾਬ ਵਿੱਚ ਬਾਦਲ ਦੇ ਰਾਜਸੀ ਹਿੱਤਾਂ ਦੀ ਪ੍ਰਾਪਤੀ ਲਈ ਵਰਤਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜੇ ਨੇ ਕਦੀ ਵੀ ਬਾਦਲ ਨੂੰ ਸ਼੍ਰੋਮਣੀ ਕਮੇਟੀ ਵਿੱਚ ਬੇਲੋੜਾ ਦਖਲ ਨਹੀਂ ਸੀ ਦੇਣ ਦਿੱਤਾ, ਪਰ ਹੁਣ ਅਵਤਾਰ ਸਿੰਘ ਮੱਕੜ ਤਾਂ ਬਾਦਲ ਦੇ ਹੱਥਾਂ ਦੀ ਕੱਠਪੁਤਲੀ ਬਣੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਮੱਕੜ ਨੇ ਹਰਿਆਣਾ ਦੇ ਸਿੱਖਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਵੱਲੋਂ ਕਈ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਪ੍ਰਜੈਕਟ ਆਰੰਭਣ ਦੇ ਵਾਅਦੇ ਕੀਤੇ ਗਏ ਸਨ, ਪਰ ਪਤਾ ਨਹੀਂ ਉਨ੍ਹਾਂ ‘ਤੇ ਅਮਲ ਕਿਉਂ ਨਹੀਂ ਹੋਇਆ।ਮੈਂ ਪਿੱਛੇ ਜਿਹੇ ਤਿੰਨ ਵਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਪਰ ਉਨ੍ਹਾਂ ਨੇ ਐਲਾਨ ਕੀਤੇ ਪ੍ਰਜੈਕਟਾਂ ਲਈ ਕੋਈ ਹੁੰਗਾਰਾ ਨਹੀਂ ਭਰਿਆ।
ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬਾਦਲ ਦਲ ਦੇ ਆਗੂਆਂ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹਰਿਆਣਾਂ ਅਤੇ ਪੰਜਾਬ ਦੇ ਸਿੱਖਾਂ ਦੀ ਸਾਂਝੀ ਸਬ ਕਮੇਟੀ ਬਣਾਉਣ ਦਾ ਵਿਸ਼ਵਾਸ਼ ਦੁਆਇਆ ਸੀ,ਪਰ ਹੁਣ ਉਨ੍ਹਾਂ ਇਸ ਮਾਮਲੇ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸ਼੍ਰੋਮਣੀ ਕਮੁਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਖੁਦ ਆਪ ਸਬ ਕਮੇਟੀ ਦੇ ਦਫਤਰ ਦਾ ਕਰੂਕਸ਼ੇਤਰ ਵਿੱਚ ਨੀਂਹ ਪੱਥਰ ਰੱਖਿਆ ਸੀ,ਪਰ ਉਸ ‘ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ।ਇਸੇ ਤਰਾਂ ਹੀ ਜੀਂਦ ਵਿੱਚ ਇੱਕ ਇੰਜ਼ਨਿਅਰਿੰਗ ਕਾਲਜ਼ ਅਤੇ ਧਮਧਾਨ ਸਾਹਿਬ ਦੇ ਇੱਕ ਸਕੂਲ ਦਾ ਨੀਂਹ ਪੱਧਰ ਰੱਖਿਆ ਗਿਆ ਸੀ, ਜਿੰਨ੍ਹਾਂ ‘ਤੇ ਨੀਂਹ ਪੱਥਰ ਤੋਂ ਅੱਗੇ ਕੰਮ ਨਹੀਂ ਵਧਿਆ।ਕਰੂਕਸ਼ੇਤਰ ਜਿਲੇ ਦੇ ਸ਼ਾਹਬਾਦ ਮਾਰਕੰਡਾ ਵਿੱਚ ਬਣ ਰਹੇ ਮੀਰੀ ਪੀਰੀ ਮੈਡੀਕਲ ਕਾਲਜ਼ ਦਾ ਕੰਮ ਵੀ ਦਹਾਕੇ ਭਰ ਤੋਂ ੳੇੁੱਥੇ ਹੀ ਰੁਕਿਆ ਹਇਆ ਹੈ।
ਉਨ੍ਹਾਂ ਨੇ ਕਿਹਾ ਕਿ “ ਮੈਂ ਕਈਵਾਰ ਬਾਦਲ ਦਲ ਦੇ ਆਗੂਆਂ ਅਤੇ ਮੱਕੜ ਨੂੰ ਬੇਨਤੀ ਕੀਤੀ ਕਿ ਮੈਡੀਕਲ ਕਾਲਜ਼ ਦੇ ਪ੍ਰਬੰਧਕੀ ਬੋਰਡ ਵਿੱਚ ਹਰਿਆਣਾ ਤੋਂ ਕੁੱਝ ਮੈਂਬਰ ਸ਼ਾਮਿਲ ਕੀਤੇ ਜਾਣ ਤਾਂ ਕਿ ਸਮਾਜ ਦੀ ਸੇਵਾ ਲਈ ਕਾਲਜ਼ ਵਾਸਤੇ ਸਰਕਾਰ ਤੋਂ “ਇਤਰਾਜ਼ ਨਹੀਂ” ਦਾ ਸਰਟੀਫਿਕੇਟ ਲੈਣ ਲਈ ਸਰਕਾਰ ਤੇ ਦਬਾਅ ਪਾਇਆ ਜਾ ਸਕੇ।ਪਰ ਬਾਦਲ ਪਰਿਵਾਰ ਅਜਿਹੇ ਸਾਰੇ ਪ੍ਰਜੈਕਟਾਂ ‘ਤੇ ਕਬਜ਼ਾ ਕਰ ਰਿਹਾ ਹੈ ਜੋ ਕਿ ਗੁਰਦੁਆਰਿਆਂ ਦੀ ਗੋਲਕ ਨਾਲ ਬਣੇ ਹਨ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:
Badal Dal’s SGPC member from Haryana revolts, advocates separate committee for Haryana
Related Topics: HSGPC, Shiromani Gurdwara Parbandhak Committee (SGPC), Sikhs in Haryana