ਨਵੀਂ ਪੀੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਣ ਲਈ ਬਾਦਲ ਦਲ ਵਲੋਂ ਤਿਆਰ ਕਰਵਾਈ ਗਈ ਦਸਤਾਵੇਜੀ ਫਿਲਮ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 1980ਵਿਆਂ ਦੇ ਸ਼ੁਰੂ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਵਾਣਗੀ ਲਈ ਲਾਏ ਗਏ ਧਰਮ ਯੁੱਧ ਮੋਰਚੇ ਦਾ ਜਿਕਰ ਤੱਕ ਨਹੀਂ ਹੈ।
ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਨੂੰ ਵਿੱਤੀ ਐਮਰਜੇਂਸੀ ਵਿਚ ਝੋਕ ਦਿੱਤਾ ਹੈ। ‘ਆਪ’ ਵਲੋਂ ...
ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ 2015 ਦੇ ਪੰਥਕ ਇਕੱਠ ਵੱਲੋਂ ਐਲਾਨੇ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤੇ ਜਾਣ ਨੂੰ ਲੈਕੇ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਵਲੋਂ ਕੀਤੇ ਗਏ ਸਖਤ ਪ੍ਰਬੰਧ ਚਰਚਾ ਦਾ ਵਿਸ਼ਾ ਜਰੂਰ ਬਣੇ ਹਨ।
ਇੱਕ ਪਾਸੇ ਤਾਂ ਸਿੱਖ ਆਗੂਆਂ ਅੰਦਰਲੀ ਚੌਧਰ ਦੀ ਭੁੱਖ ਤੇ ਹਊਮੈ ਕਾਰਣ ਕੌਮ ਅਨੇਕਾਂ ਧੜਿਆਂ ਵਿੱਚ ਵੰਡੀ ਹੋਈ ਹੈ ਤੇ ਦੂਸਰੇ ਪਾਸੇ ਕੌਮ ਅੰਦਰਲੀਆਂ ਵੰਡੀਆਂ ਦਾ ਲਾਹਾ ਲੈਂਦਿਆਂ ਹਿੰਦੂਤਵੀ ਤਾਕਤਾਂ ਸਿੱਖਾਂ ਦੀ ਨਿਆਰੀ ਹਸਤੀ ਨੂੰ ਢਾਹ ਲਾਉਣ ਦੀਆਂ ਵਿਓਂਤਾਂ ਨੂੰ ਅਮਲੀ ਰੂਪ ਦੇਣ ਤਿਆਰੀ ਕਰ ਰਹੀ ਹੈ।
ਉਤੱਰਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿੱਚ ਦਲਿਤ ਭਾਈਚਾਰੇ ਤੇ ਹੋਏ ਜੁਲਮ ਅਤੇ ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਸਿੱਖਾਂ ਨਾਲ ਹੋਏ ਧੱਕੇ ਵਿਰੁੱਧ ਜਬਰਦਸਤ ਰੋਸ ਮਾਰਚ ਕੀਤਾ ਗਿਆ।
ਖਾਲਸਾ ਯੂਨੀਵਰਸਿਟੀ ਦੇ ਭਵਿੱਖ 'ਤੇ ਲਟਕ ਰਹੀ ਤਲਵਾਰ 'ਤੇ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਨੇ ਸੁਝਾਅ ਦਿੱਤਾ ਹੈ ਪ੍ਰਬੰਧਕਾਂ ਨੂੰ ਇਸ ਯੂਨੀਵਰਸਿਟੀ ਨੂੰ ਇਤਿਹਾਸਕ ਅਤੇ ਨਾਮਵਰ ਖਾਲਸਾ ਕਾਲਜ ਦੇ 330 ਏਕੜ ਜਮੀਨ ਦੀ ਹਦੂਦ ਤੋਂ ਬਾਹਰ ਕਿਸੇ ਵੱਖਰੀ ਥਾਂ 'ਤੇ ਲੈ ਜਾਣਾ ਚਾਹੀਦਾ ਹੈ...
ਸਿੱਖੀ ਸਿਧਾਤਾਂ ‘ਤੇ ਸਿੱਖਿਆ ਦਾਇਕ ਛੋਟੀਆਂ ਫਿਲਮਾਂ ਬਣਾਉਣ ਵਾਲੇ ਪੰਜ ਤੀਰ ਰਿਕਾਰਡਰਜ਼ ਵੱਲੋਂ ਸਾਡੇ ਅਮੀਰ ਸੱਭਿਆਚਾਰ ਨੂੰ ਗੰਧਲਾ ਕਰ ਰਹੀਆਂ ਅਜੋਕੇ ਸਮੇਂ ਦੀਆਂ ਰਵਾਇਤਾਂ ‘ਤੇ ਅਧਾਰਿਤ ਛੋਟੀ ਪੰਜਾਬੀ ਫਿਲਮ Valentine's Day ਅੱਜ ਜਾਰੀ ਕੀਤੀ ਗਈ।
ਹਿੰਦੂਤਵੀ ਤਾਕਤਾਂ ਨੇ ਹੁਣ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਨੂੰ ਵੀ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਚੰਡੀਗੜ੍ਹ: ਗੁਜਰਾਤ ਵਿਚ ਹੋਏ ਝੂਠੇ ਮੁਕਾਬਲਿਆਂ ਬਾਰੇ ਰੂਪੋਸ਼ ਵਿਚਰਦਿਆਂ ਖੋਜ ਕਰਨ ਵਾਲੀ ਖੋਜੀ ਪੱਤਰਕਾਰ ਅਯੂਬ ਰਾਣਾ ਵੱਲੋਂ ਬੀਤੇ ਦਿਨੀਂ (5 ਸਤੰਬਰ) ਚੰਡੀਗੜ੍ਹ ਵਿਖੇ ਆਪਣੀ ਕਿਤਾਬ ...
ਸਾਡੇ ਇਲਾਕੇ ਦੇ ਪਿੰਡ ਚੀਮਾ ਜੋਧਪੁਰ ਵਿਚ 60 ਸਾਲ ਦੀ ਬੀਬੀ ਬਲਵੀਰ ਕੌਰ ਅਤੇ 32 ਸਾਲ ਦੇ ਉਹਦੇ ਪੁੱਤਰ ਬਲਜੀਤ ਸਿੰਘ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ। ਇਹ ਕੋਈ ਨਵੀਂ ਗੱਲ ਨਹੀਂ। ਇਹ ਕੋਈ ਖਾਸ ਗੱਲ ਵੀ ਨਹੀਂ। ਕੈਲੀਫ਼ੋਰਨੀਆਂ ਬਣਨ ਦੇ ਝੂਠੇ ਲਾਰਿਆਂ ਵਿਚ ਫਸ ਕੇ ‘ਕੈਲੀਫ਼ੋਰਨੀਆ’ ਬਣੇ ਪੰਜਾਬ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨਿੱਤਨੇਮ ਬਣ ਚੁੱਕੀਆਂ ਹਨ। ਇਸੇ ਕਰਕੇ ਇਹ ਕਥਿਤ ਕੌਮੀ ਅਖ਼ਬਾਰਾਂ ਵਾਸਤੇ ਕੋਈ ਖ਼ਬਰ ਨਹੀਂ ਰਹੀਆਂ। ਉਹ ਕਦੀ ਕਦੀ ਕਿਸਾਨ ਖ਼ੁਦਕੁਸ਼ੀਆਂ ਦਾ ਸਾਲਾਨਾ ਕੁੱਲ ਜੋੜ ਛਾਪਣ ਦੀ ਕਿਰਪਾ ਕਰਦੇ ਹਨ। ਸ਼ੁਕਰ ਹੈ, ਸੂਬਾਈ ਜ਼ਬਾਨਾਂ ਦੇ ਅਖ਼ਬਾਰ ਆਪਣਾ ਫ਼ਰਜ਼ ਪਛਾਣਦੇ ਹਨ ਅਤੇ ਸਾਨੂੰ ਅਜਿਹੀਆਂ ਅਨਹੋਣੀਆਂ ਤੋਂ ਜਾਣੂ ਕਰਵਾ ਦਿੰਦੇ ਹਨ।
« Previous Page — Next Page »