ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕ ਆਪਸੀ ਗੁਆਂਢੀ ਹਨ ਅਤੇ ਜੰਗ ਲੜਣ ਵਾਲੀ ਹਾਲਤ ਵਿਚ ਹਨ। ਚੀਨ ਦਾ ਬਰਫੀਲੇ ਖਿਤੇ ਉਤੇ ਕਬਜਾ ਵਧੇਰੇ ਹੈ ਜੋ ਭਾਰਤ ਵਿਚ ਦਰਿਆਵਾਂ ਦੇ ਵਹਿਣ ਉਤੇ ਅਸਰ ਪਾਉਣ ਦੇ ਸਮਰਥ ਹੈ।ਭਾਰਤੀ ਸਰਹੱਦ ਦਾ ਵੱਡਾ ਅਤੇ ਔਖਾ ਹਿੱਸਾ ਪਾਕਿਸਤਾਨ ਅਤੇ ਚੀਨ ਨਾਲ ਲਗਦਾ ਹੈ ਜਿਥੇ ਸਦਾ ਖਿਚੋਤਾਣ ਜਾਂ ਜੰਗ ਵਰਗੀ ਹਾਲਤ ਬਣੀ ਰਹਿੰਦੀ ਹੈ।
ਬਣਿਆ ਇਤਿਹਾਸ ਗਵਾਹ ਸਾਡਾ . . . ਬੱਸ ਇਹੀਓ ਯਾਰ ਗੁਨਾਹ ਸਾਡਾ . .
ਮੌਤ ਨੂੰ ਸਾਰੇ ਮਾਰਨਾ ਚਾਹੁੰਦੇ ਵਿਰਲੇ ਹੀ ਨੇ ਮੌਕਾ ਪਾਉਂਦੇ ਨੇ
ਅੱਜ-ਕੱਲ੍ਹ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਥਾਂਵਾਂ ਵਿਚ ਦਿਨ-ਤਰੀਕਾਂ ਵੇਖਣ ਲਈ ਇਸ ਤਰ੍ਹਾਂ ਦੇ ਕਿਤਾਬਚੇ ਰੱਖੇ ਹਨ ਜਿਨ੍ਹਾਂ ਦੇ ਹਰ ਸਫੇ ਉਪਰ ਇਕੋ ਪਾਸੇ ਦਿਨ-ਤਰੀਕ ਦੇ ਨਾਲ ਕੋਈ ਧਾਰਮਿਕ ਸੁਨੇਹਾ (ਗੁਰਬਾਣੀ ਦੇ ਸ਼ਬਦ ਆਦਿ) ਲਿਖਿਆ ਹੁੰਦਾ ਹੈ, ਜਿਸ ਦੇ ਅਰਥ ਵੀ ਲਿਖੇ ਹੁੰਦੇ ਹਨ। ਇਕ ਦਿਨ ਮੈਂ ਡਾਕਟਰ ਕੋਲ ਗਿਆ ਤਾਂ ਉਸਦੀ ਦੁਕਾਨ ਉਪਰ ਵੀ ਅਜਿਹੇ ਕਿਤਾਬਚੇ ਉਪਰ ਨਿੱਕੇ ਨਿੱਕੇ ਅਖਰਾਂ ਵਿਚ ਗੁਰਬਾਣੀ ਲਿਖੀ ਹੋਈ ਸੀ ਅਤੇ ਵਿਆਖਿਆ ਤੋਂ ਪਹਿਲਾਂ ਮੋਟਾ ਕਰਕੇ ‘ਅਰਥ’ ਲਿਖਿਆ ਹੋਇਆ ਸੀ।
– ਡਾ: ਸੇਵਕ ਸਿੰਘ ਕੋਈ 100 ਕੁ ਵਰੇ ਪਹਿਲਾਂ ਦੀ ਗੱਲ ਹੈ ਕਿ ਇਕ ਚੋਰਾਂ ਦਾ ਟੋਲਾ ਚੋਰੀ ਕਰਨ ਜਾ ਰਿਹਾ ਸੀ। ਜਦੋਂ ਉਹ ਮਿਥੇ ...
ਨਵੀਆਂ ਖੋਜਾਂ ਮਨੁੱਖ ਦੇ ਮਨ ਅਤੇ ਸਰੀਰ ਉੱਤੇ ਸੰਸਾਰਕ ਸੁਖਾਂ ਦਾ ਅਸਰ ਵਧੇਰੇ ਪੱਕਾ ਅਤੇ ਗੁੰਝਲ਼ਦਾਰ ਕਰਦੀਆਂ ਹਨ। ਮਨੁੱਖੀ ਇਤਿਹਾਸ ਵਿਚ ਕੁਝ ਖੋਜਾਂ ਐਸੀਆਂ ਹਨ ਜਿਨ੍ਹਾਂ ਨੇ ਅਣਕਿਆਸੇ ਤਰੀਕੇ ਨਾਲ ਮਨੁੱਖੀ ਜੀਵਨ ਅਤੇ ਆਲੇ ਦੁਆਲੇ ਦੇ ਕੁਦਰਤੀ ਚਲਣ (ਵਹਾਅ) ਵਿਚ ਵੀ ਸਦਾ ਲਈ ਫਰਕ ਪਾ ਦਿੱਤਾ ਹੈ।ਇਹਨਾਂ ਫਰਕਾਂ ਦਾ ਸਾਂਝਾ ਅਧਾਰ ਬਿਜਲਈ ਦੁਨੀਆਂ ਹੈ, ਜਿਸ ਦੀ ਸਿੱਖ ਨੁਕਤੇ ਤੋਂ ਚਰਚਾ ਵਜੋਂ ਇਹ ਲਿਖਤ ਹੈ।
ਗੁਰੂ ਨਾਨਕ ਦੇਵ ਜੀ ਬਾਰੇ ਜਿਸ ਮਨੁਖ ਨੇ ਹੁਣੇ ਇਕ ਫਿਲਮ ਬਣਾਈ ਹੈ (ਵੈਸੇ ਤਾਂ ਸਾਨੂੰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ) ਉਸ ਦੇ ਬਿਆਨਾਂ ਨੇ, ਭਾਵੇਂ ਜਾਣੇ-ਅਣਜਾਣੇ ਵਿਚ ਹੀ ਸਹੀ, ਸਿੱਖੀ ਅੰਦਰ ਤੁਰੀ ਆਉਂਦੀ ਬੁੱਤਾਂ ਦੀ ਪੁਰਾਣੀ ਮਰਜ਼ ਨੂੰ ਵਿਚਾਰ ਦੇ ਮੰਚ ਤੇ ਲੈ ਆਂਦਾ ਹੈ। ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਿਲਮਕਾਰ ਨੇ ਇਕ ਨਵੀਂ ਕਿਸਮ ਦਾ ਬੁੱਤ ਪੇਸ਼ ਕੀਤਾ ਹੈ। ਜਿਥੋਂ ਤੱਕ ਨਵੀਂ ਕਿਸਮ ਦੇ ਬੁੱਤ ਦਾ ਸਵਾਲ ਹੈ ਉਸ ਬਾਰੇ ਇਹੀ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਖਿਆਲਾਂ ਦੇ ਬੁੱਤ ਵੀ ਤੋੜ ਦਿੱਤੇ ਅਤੇ ਉਹ ਫਿਲਮਕਾਰ ਹਾਲੇ ਵੀ ਇਹ ਸਿੱਧ ਕਰਨ ਵਿਚ ਉਲਝਿਆ ਹੋਇਆ ਹੈ ਕਿ ਪਰਛਾਵਾਂ ਬੁੱਤ ਵਰਗਾ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਪੱਥਰ, ਮਿੱਟੀ, ਲੱਕੜ ਅਤੇ ਕਾਗਜ਼ ਦੇ ਬੁੱਤ ਨਾਲੋਂ ਪਰਛਾਵਾਂ ਬੁੱਤ ਦਾ ਵਧੇਰੇ ਲੁਭਾਉਣਾ ਰੂਪ ਹੈ। ਇਹ ਪਰਛਾਵਾਂ ਮਨੁੱਖੀ ਹੈ ਜਾਂ ਮਸ਼ੀਨੀ ਇਸ ਗੱਲ ਵਿਚ ਉਕਾ ਹੀ ਫਰਕ ਨਹੀਂ ਹੈ ਕਿਉਂਕਿ ਆਖਰ ਦੋਵੇਂ ਹੀ ਬੁੱਤ ਦੀ ਪੂਰਤੀ ਕਰਦੇ ਹਨ।
ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ.... ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ?
ਆਖਣ ਬੁੱਲੇ ਇਹੋ ਪੌਣ ਦੇ, ਆਦੀ ਨਹੀਂ ਜੋ ਸੌਣ ਦੇ, ਜਾਗਿਆਂ ਨੇ ਜੋਤ ਜਗਾਣੀ।
ਇਸ ਗੱਲ ਦਾ ਦੁੱਖ ਤਾਂ ਬੜੇ ਲੋਕ ਮੰਨਦੇ ਵੇਖੇ ਨੇ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਮੂੰਹ ਮੋੜ ਰਹੀ ਹੈ ਪਰ ਬੋਲੀ ਦੇ ਸਵਾਲ ਨੂੰ ਲੈ ਕੇ ਨਵੀਂ ਪੀੜ੍ਹੀ ਬਾਰੇ ਹੋਣ ਵਾਲੇ ਦੁੱਖ ਦਾ ਖਾਤਮਾ ਇਥੇ ਹੀ ਨਹੀਂ ਹੋ ਜਾਂਦਾ ਸਗੋਂ ਇਥੋਂ ਸ਼ੁਰੂ ਮੰਨਣਾ ਚਾਹੀਦਾ ਏ।ਦੁਨੀਆਂ ਵਿੱਚ ਇਸ ਵੇਲੇ ਬਹੁਤ ਸਾਰੇ ਸਭਿਆਚਾਰਾਂ ਅਤੇ ਕੌਮਾਂ ਦੇ ਸਿਆਣਿਆਂ ਨੂੰ ਚਿੰਤਾ ਹੈ ਕਿ ਉਹਨਾਂ ਦੀ ਅਗਲੀ ਨਸਲ ਉਹਨਾਂ ਦਾ ਵਿਰਸਾ ਤਿਆਗ ਰਹੀ ਜਾਂ ਭੁੱਲ ਰਹੀ ਹੈ।