ਪੰਜ ਪਿਆਰਿਆਂ ਦੀ ਸੰਸਥਾ ਦੇ ਸੁਰਜੀਤ ਹੋਣ ਨਾਲ ਅਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਗਏ ਨਵੇਂ ਪ੍ਰੋਗਰਾਮ ਦੀ ਰੌਸ਼ਨੀ ਵਿੱਚ ਸਿੱਖ ਪੰਥ ਦੀ ਧਾਰਮਿਕ-ਚੇਤਨਾ ਅਤੇ ਰਾਜਨੀਤਕ-ਜ਼ਿੰਦਗੀ ਵਿੱਚ ਇੱਕ ਆਸਧਾਰਨ ਕਿਸਮ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇੱਕ ਤਾਂ ਇਹੋ ਜਿਹਾ ਸੰਕਟ ਇਹੋ ਜਿਹੀ ਸ਼ਕਲ ਵਿੱਚ ਪਹਿਲਾਂ ਕਦੇ ਵੇਖਣ ਵਿੱਚ ਨਹੀਂ ਸੀ ਆਇਆ ਅਤੇ ਦੂਜਾ ਇਹ ਪਤਾ ਲਗਾਉਣਾ ਵੀ ਅੌਖਾ ਹੈ ਕਿ ਇਹ ਸੰਕਟ ਕਿਹੜੀਆਂ ਕਿਹੜੀਆਂ ਦਿਸ਼ਾਵਾਂ ਵੱਲ ਜਾ ਸਕਦਾ ਹੈ।
ਜੁਝਾਰੂ ਲਹਿਰ ਨੂੰ ਸਿਧਾਂਤਾਂ ਉਤੇ ਅਧਾਰਿਤ ਰਾਜਨੀਤਿਕ ਮੋੜ ਦੇਣ ਵਿਚ ਸੁਰਿੰਦਰਪਾਲ ਸਿੰਘ ਦਾ ਰੋਲ ਇਕ ਇਤਿਹਾਸਕ ਯਾਦਗਾਰ ਬਣਿਆ ਰਹੇਗਾ। ਅੱਜ ਉਹ ਭਾਵੇਂ ਸਾਡੇ ਵਿਚ ਮੌਜੂਦ ਨਹੀਂ, ਪਰ ਜਦੋਂ ਕਦੇ ਵੀ ਇਤਿਹਾਸਕਾਰ ਜੁਝਾਰੂ ਲਹਿਰ ਉਤੇ ਆਏ ਪੱਤਝੜ ਦੇ ਦੌਰ ਦੇ ਪਿੱਛੋਂ ਉਸ ਲਹਿਰ ਉਤੇ ਆਈ ਰਾਜਨੀਤਿਕ ਬਹਾਰ ਦੇ ਕਾਰਨਾਂ ਦਾ ਜ਼ਿਕਰ ਕਰਨਗੇ ਤਾਂ ਸੁਰਿੰਦਰਪਾਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਉਸ ਦੌਰ ਵਿੱਚ ਸਿਰਮੌਰ ਸਥਾਨ ਹਾਸਲ ਹੋਵੇਗਾ।
ਇਹ ਜੋ ਅਸਾਂ ਜੁਝਾਰੂ-ਵਿਦਵਤਾ ਦਾ ਸ਼ਬਦ ਵਰਤਿਆ ਹੈ ਇਸ ਦਾ ਅਸਲ ਮਤਲਬ ਕੀ ਹੈ। ਜੁਝਾਰੂ-ਵਿਦਵਤਾ ਅਸਲ ਵਿਚ ਜੁਝਾਰੂ-ਲਹਿਰ ਦਾ ਸਿਧਾਂਤਕ ਪ੍ਰਗਟਾਵਾ ਹੈ ਜਾਂ ਇਉਂ ਕਹਿ ਲਓ ਕਿ ਜੁਝਾਰੂ-ਲਹਿਰ ਦੇ ਵਿਚਾਰਧਾਰਕ-ਦਰਸ਼ਨ ਹਨ। ਜੇ ਗੁਰ-ਇਤਿਹਾਸ ਦਾ ਆਸਾਰਾ ਲੈਣਾ ਹੈ ਤਾਂ ਅਸੀਂ ਕਹਾਂਗੇ ਪਈ ਇਹ ‘ਸ਼ਸਤਰ’ ਦੀ ਵਰਤੋਂ ਨੂੰ ‘ਸ਼ਾਸਤਰ’ ਵਿਚ ਪੇ਼ਸ ਕਰਨ ਦੀ ਇਕ ਕਲਾ ਹੈ, ਇਕ ਨਿਰਾਲੀ ਜੁਗਤ ਹੈ ...
ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦੇ ਸਬੰਧ ਵਿਚ ਬਾਦਲ ਸਰਕਾਰ ਵੱਲੋਂ ਵਿਖਾਈ ਜਾ ਰਹੀ ਬੇਰੁਖ਼ੀ, ਅਵੇਸਲਾਪਣ ਅਤੇ ਲਾਪ੍ਰਵਾਹੀ ਦੇ ਰਵੱਈਏ ਤੋਂ ਅੱਜ ਇੱਥੇ ਪੰਥਕ ਜਥੇਬੰਦੀਆਂ ਦੇ ਇਕੱਠ ਵਿਚ ਬਹੁਤ ਗੁੱਸਾ ਤੇ ਰੋਸ ਵੇਖਣ ਵਿਚ ਆਇਆ। ਝੀਲ ਦੇ ਪਿਛਲੇ ਪਾਸੇ ਗੁਰੁਦਆਰਾ ਗੁਰਸਾਗਰ ਵਿਖੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਾ ਇਕੱਠ ਵਿਚ ਵੱਖ- ਵੱਖ ਆਗੂਆਂ ਨੇ ਸੰਘਰਸ਼ ਨੂੰ ਤਿੱਖਾ ਕਰਨ ਅਤੇ ਇਸ ਨੂੰ ਵਿਆਪਕ ਰੂਪ ਦੇਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ।
ਤਕਨੀਕ, ਕਲਾ, ਕਾਰੀਗਰੀ-ਇਹ ਸਭ ਜਾਦੂ ਦੀਆਂ ਖੇਡਾਂ ਹਨ। ਇਨ੍ਹਾਂ ਨੂੰ ਕੁਝ ਪਲਾਂ ਲਈ ਲਾਂਭੇ ਕਰਕੇ ਹਰ ਉਸ ਵੀਰ ਤੇ ਭੈਣ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ, ਕਿਉਂਕਿ ਇਸ ਫਿਲਮ ਦਾ ਲੁਕਿਆ ਸੰਦੇਸ਼ ਇਹੋ ਹੈ ਕਿ ਭਾਵੇਂ ਹਰ ਪੱਤਾ-ਪੱਤਾ ਸਾਡਾ ਵੈਰੀ ਬਣ ਜਾਵੇ ਤਾਂ ਵੀ ਸਾਡਾ ਇਹੋ ਸੰਦੇਸ਼ ਹੋਵੇਗਾ ਕਿ ਅਸੀਂ ਜਿਊਂਦੇ ਹਾਂ, ਅਸੀਂ ਜਾਗਦੇ ਹਾਂ।
ਪੰਜਾਬੀ ਦੀ ਇਹ ਕਹਾਵਤ ਸੁਨਾਉਣ ਨੂੰ ਚਿੱਤ ਕਰ ਆਇਆ ਹੈ ਪਈ ਜਦੋਂ ਬੁੱਢੀ ਗਾਂ ਨੱਚਦੀ ਹੈ ਤਾਂ ਧੂੜ ਜ਼ਿਆਦਾ ਉਡਾਉਂਦੀ ਹੈ। 78 ਵਰ੍ਹਿਆਂ ਨੂੰ ਪੁੱਜੇ ਜਨਰਲ ਕੇ. ਐਸ ਬਰਾੜ ਵੀ ਅੱਜ ਕੱਲ੍ਹ ਕੁੱਝ ਇਸ ਤਰ੍ਹਾਂ ਹੀ ਕਰ ਰਹੇ ਜਾਪਦੇ ਹਨ। ਮੀਡੀਏ ਦੇ ਵੱਡੇ ਹਿੱਸੇ ਨੂੰ ਵੀ ਯਾਰੀਆਂ ਪਾਲਣ ਦਾ ਸੁਨਿਹਿਰੀ ਮੌਕਾ ਮਿਲ ਗਿਆ ਹੈ।
ਜਨਰਲ ਬਰਾੜ ਉੱਤੇ ਹੋਇਆ ਹਮਲਾ ਅਤੇ ਇਸ ਘਟਨਾ ਨਾਲ ਜੋੜੀਆਂ ਜਾ ਰਹੀਆਂ ਅਤੇ ਕੁੱਝ ਘੜੀਆਂ ਜਾ ਰਹੀਆਂ ਅਤੇ ਕੁਛ ਵਿਉਂਤਬੰਦ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਕੁੱਝ ਅੱਧ ਕੱਚੀਆਂ ਅਤੇ ਅੱਧ ਸੱਚੀਆਂ ਗੱਲਾਂ ਨੂੰ ਅੰਗਰੇਜ਼ੀ ਦੇ ਦੋ ਸ਼ਬਦਾਂ- ਕੰਟੈਂਟ (ਵਿਸ਼ਾ ਵਸ਼ਤੂ) ਅਤੇ ਕੰਟੈਕਸਟ (ਪ੍ਰਕਰਣ) ਦੇ ਅਰਥਾਂ ਵਿਚ ਸਮਝਣ ਤੇ ਸਮਝਾਉਣ ਦੀ ਅੱਜ ਬਹੁਤ ਲੋੜ ਹੈ। ਪਰ ਇਸ ਕੰਮ ਲਈ ਰਤਾ ਕੁ ਡੂੰਘਾ ਉਤਰਨਾ ਪੈਣਾ ਹੈ।
ਅੱਜ ਦਿਲ ਕਹਿੰਦਾ ਹੈ ਬਈ ‘ਯਾਦਾਂ ਦਾ ਸਿਮਰਨ’ ਕੀਤਾ ਜਾਵੇ। ਸੁਖਮਨੀ ਦੀ ਪਹਿਲੀ ਅਸ਼ਟਪਦੀ ਸਿਮਰਨ (ਯਾਦ) ਦੀਆਂ ਅਥਾਹ ਤਾਕਤਾਂ ਅਤੇ ਇਸ ਦੀ ਅਟੱਲ ਹਕੂਮਤ ਦਾ ਹੀ ਇੱਕ ਇਲਾਹੀ ਜਸ਼ਨ ਹੈ। ਦਰਬਾਰ ਸਾਹਿਬ ਵਿਚ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਵੀ ਯਾਦਾਂ ਦੀ ਹੀ ਉਹ ਪਵਿੱਤਰ ਨਿਸ਼ਾਨੀ ਹੈ, ਜੋ ਸਾਡੇ ਸਾਹਾਂ ਵਿਚ ਰਚ ਚੁੱਕੀ ਹੈ। ਪਰ ਜਦੋਂ ਜਨਰਲ ਬਰਾੜ ਉੱਤੇ ਲੰਦਨ ਵਿਚ ਹਮਲਾ ਹੋਇਆ ਤਾਂ ਉਸਨੇ ਇਸ ਯਾਦਗਾਰ ਨੂੰ ਹੀ ਹਮਲੇ ਦਾ ਕਾਰਨ ਦੱਸਿਆ ਅਤੇ ਫਿਰ ਓਹ ਰੌਲਾ ਪਾਇਆ, ਓਹ ਰੌਲਾ ਪਾਇਆ ਤੇ ਨਾਲ ਹੀ ਪਵਾਇਆ ਗਿਆ ਕਿ ਹੁਣ ਸਾਨੂੰ ਇਹ ਸਵਾਲ ਕਰਨਾ ਪੈ ਗਿਆ ਹੈ ਕਿ ਰੌਲਾ ਪਾਉਣ ਵਾਲੇ ਸਾਡੀ ਰੂਹ ਦੇ ਹਾਣੀ ਕਿਉਂ ਨਹੀਂ ਬਣ ਸਕੇ?
ਸਰਬੱਤ ਦੇ ਭਲੇ ਉਤੇ ਅਧਾਰਿਤ ਸਿੱਖੀ ਸਿਧਾਂਤਾਂ ਨਾਲ ਜੁੜੇ ਧਾਰਮਿਕ ਤੇ ਵਿਸ਼ੇਸ਼ ਕਰਕੇ ਰਾਜਨੀਤਿਕ ਰੰਗ ਵਿੱਚ ਰੰਗੇ ਸਿੱਖਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਗ਼ਦਰ ਪਾਰਟੀ ਲ਼ਹਿਰ ਦਾ ਇਤਿਹਾਸ ਖੱਬੇਪੱਖੀ ਇਤਿਹਾਸਕਾਰਾਂ,‘ ਧਰਮ ਨਿਰਪੱਖ’ ਵਿਦਵਾਨਾਂ ਅਤੇ ‘ਭਾਰਤੀ ਰਾਸ਼ਟਰਵਾਦ’ ਦੇ ਸਾਂਝੇ ਜਾਲ ਨੂੰ ਤੋੜ ਕੇ ਹੁਣ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਅਗਲੇ ਸਾਲ 2013 ਵਿੱਚ ਗ਼ਦਰ ਪਾਰਟੀ ਲ਼ਹਿਰ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਜਿਥੇ ਸਾਰੀ ਦੁਨੀਆਂ ਵਿਚ ਆਪਣੀ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਲਈ ਸੰਘਰਸ਼ ਕਰ ਰਹੀਆਂ ਕੌਮਾਂ ਇਸ ਮਹਾਨ ਲਹਿਰ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ ਉਥੇ ਇਸ ਇਤਿਹਾਸਿਕ ਲ਼ਹਿਰ ਵਿੱਚ ਖਾਲਸਾ ਪੰਥ ਦੇ ਭੁੱਲੇ ਵਿਸਰੇ ਜਾਂ ਵਿਸਾਰੇ ਜਾ ਰਹੇ ਮੋਹਰੀ ਰੋਲ ਤੇ ਕੁਰਬਾਨੀਆਂ ਦਾ ਪਰਚਮ ਵੀ ਬੁਲੰਦ ਕੀਤਾ ਜਾਵੇਗਾ ਜਿਸ ਨੂੰ ਖੱਬੇਪੱਖੀ ਪੈਰੋਕਾਰਾਂ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਇਤਿਹਾਸਿਕ ਗੁਨਾਹ ਕੀਤਾ ਹੈ।
ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ ....
Next Page »