ਖਾਸ ਖਬਰਾਂ » ਸਿਆਸੀ ਖਬਰਾਂ

ਮੱਕਾ ਮਸਜਿਦ ਧਮਾਕਾ ਕੇਸ ‘ਚ ਦੋਸ਼ੀ ਅਸੀਮਾਨੰਦ ਦਾ ਇਕਬਾਲੀਆ ਬਿਆਨ ਅਦਾਲਤੀ ਰਿਕਾਰਡ ਵਿਚੋਂ ਗਾਇਬ

March 16, 2018 | By

ਚੰਡੀਗੜ੍ਹ: ਅਪਰਾਧਿਕ ਮਾਮਲਿਆਂ ਦੀਆਂ ਜਾਂਚਾਂ ਨੂੰ ਪ੍ਰਭਾਵਿਤ ਕਰਨ ਦੀ ਸਰਕਾਰੀ ਤਾਕਤ ਦੀ ਇਕ ਹੋਰ ਉਦਾਹਰਣ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 2007 ਮੱਕਾ ਮਸਜਿਦ ਧਮਾਕਾ ਕੇਸ ਵਿਚ ਮੁੱਖ ਦੋਸ਼ੀ ਹਿੰਦੁਤਵੀ ਅਸੀਮਾਨੰਦ ਦਾ ਇਕਬਾਲੀਆ ਬਿਆਨ ਹੇਠਲੀ ਅਦਾਲਤ ਦੇ ਰਿਕਾਰਡ ਵਿਚੋਂ ਗਾਇਬ ਹੋ ਗਿਆ ਹੈ।

ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਮੁੱਖ ਜਾਂਚ ਅਧਿਕਾਰੀ ਅਤੇ ਸੀਬੀਆਈ ਦੇ ਐਸਪੀ ਟੀ.ਰਾਜਾ ਬਾਲਾਜੀ ਨੇ ਮੰਗਲਵਾਰ ਨੂੰ ਆਪਣੇ ਸਬੂਤ ਇਕੱਤਰ ਕਰਨੇ ਸ਼ੁਰੂ ਕੀਤੇ। ਇਹ ਕੇਸ ਐਨ.ਆਈ.ਏ ਦੇ ਸਪੁਰਦ ਹੋਣ ਤੋਂ ਪਹਿਲਾਂ ਬਾਲਾਜੀ ਵਲੋਂ ਕੇਸ ਦੀ ਪਹਿਲੀ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਸੀ।

ਟਾਈਮਜ਼ ਆਫ ਇੰਡੀਆ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋ ਪੰਨਿਆਂ ਦਾ ਦਸਤਾਵੇਜ ਜਿਸ ਵਿਚ ਨਾਭਾ ਕੁਮਾਰ ਸਰਕਾਰ ਉਰਫ ਅਸੀਮਾਨੰਦ ਨੇ ਸੀਬੀਆਈ ਨੂੰ ਸਾਰੀ ਸਾਜਿਸ਼ ਬਾਰੇ ਦੱਸਿਆ ਸੀ ਸਬੂਤਾਂ ਵਿਚੋਂ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਸਤਾਵੇਜ ਵਿਚ ਕਈ ਆਰ.ਐਸ.ਐਸ ਆਗੂਆਂ ਦੇ ਨਾਂ ਹਨ। ਜਾਂਚ ਅਧਿਕਾਰੀਆਂ ਅਨੁਸਾਰ ਕੇਸ ਵਿਚ ਇਹ ਦਸਤਾਵੇਜ ਬਹੁਤ ਅਹਿਮ ਹੈ।

ਜਿਕਰਯੋਗ ਹੈ ਕਿ 18 ਮਈ, 2007 ਨੂੰ ਮੱਕਾ ਮਸਜਿਦ ਵਿਚ ਸ਼ੁਕਰਵਾਰ ਦੀ ਨਮਾਜ਼ ਵਾਲੇ ਦਿਨ ਹੋਏ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋਈ ਸੀ ਅਤੇ 58 ਲੋਕ ਜ਼ਖਮੀ ਹੋਏ ਸਨ। ਇਸ ਧਮਾਕੇ ਪਿੱਛੇ ਹਿੰਦੂਤਵ ਜਥੇਬੰਦੀ ਅਭਿਨਵ ਭਾਰਤ ਦਾ ਹੱਥ ਮੰਨਿਆ ਜਾਂਦਾ ਹੈ।

2005 ਅਤੇ 2007 ਦਰਮਿਆਨ ਹੋਏ ਮੱਕਾ ਮਸਜਿਦ ਧਮਾਕਾ, ਸਮਝੌਤਾ ਐਕਸਪ੍ਰੈਸ ਧਮਾਕਾ ਅਤੇ ਮਾਲੇਗਾਂਓ ਧਮਾਕੇ ਵਿਚ ਦੋਸ਼ੀ ਸਵਾਮੀ ਅਸੀਮਾਨੰਦ ਨੂੰ ਅਪ੍ਰੈਲ 2017 ਵਿਚ ਜ਼ਮਾਨਤ ਦੇ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,