January 20, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (20 ਜਨਵਰੀ, 2015): ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਮੈਦਾਨ ਭੱਖ ਚੁੱਕਾ ਹੈ। ਸਾਬਕਾ ਆਈਪੀਐੱਸ ਅਫਸਰ ਕਿਰਨ ਬੇਦੀ ਵੱਲੋਂ ਬਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਨੇ ਉਸਨੂੰ ਆਪਣੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ।
ਭਾਜਪਾ ਵੱਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਉਸਨੂੰ ਜਨਤਕ ਤੌਰ ‘ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
ਕੇਜਰੀਵਾਲ ਨੇ ਕਿਰਨ ਬੇਦੀ ਨੂੰ ਸਰਵਜਨਕ ਬਹਿਸ ਦਾ ਨਿਓਤਾ ਦਿੰਦੇ ਹੋਏ ਕਿਹਾ ਕਿ ਇਸ ਬਹਿਸ ਦਾ ਪ੍ਰਸਾਰਨ ਹਰ ਸਥਾਨ ‘ਤੇ ਹੋਣਾ ਚਾਹੀਦਾ ਹੈ। ਨਾਲ ਹੀ ਇਹ ਬਹਿਸ ਇਕ ਨਿਰਪੱਖ ਵਿਅਕਤੀ ਦੇ ਸੰਚਾਲਨ ‘ਚ ਹੋਣੀ ਚਾਹੀਦੀ ਹੈ।
ਕੇਜਰੀਵਾਲ ਨੇ ਬੇਦੀ ਨੂੰ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਕਿਰਨ ਜੀ ਨੂੰ ਮੁੱਖ ਮੰਤਰੀ ਉਮੀਦਵਾਰ ਹੋਣ ਲਈ ਵਧਾਈ। ਉਨ੍ਹਾਂ ਨੇ ਲਿਖਿਆ ਕਿ ਉਹ ਕਿਰਨ ਬੇਦੀ ਨੂੰ ਜਨਤਾ ਦੇ ਸਾਹਮਣੇ ਬਹਿਸ ਲਈ ਚੁਣੌਤੀ ਦਿੰਦੇ ਹਨ। ਉਨ੍ਹਾਂ ਨੇ ਲਿਖਿਆ ਕਿ ਉਹ ਕਿਰਨ ਬੇਦੀ ਨੂੰ ਜਨਤਾ ਦੇ ਸਾਹਮਣੇ ਬਹਿਸ ਲਈ ਚੁਣੌਤੀ ਦਿੰਦੇ ਹਨ।
ਭਾਜਾਪ ਆਗੂ ਕਿਰਨ ਬੇਦੀ ਨੇ ਕਿਹਾ ਕਿ ਉਹ ਕੇਜਰੀਵਾਲ ਨਾਲ ਬਹਿਸ ਕਰਨ ਨੂੰ ਤਿਆਰ ਹੈ. ਪਰ ਉਹ ਅਸੈਬਲੀ ਵਿੱਚ ਬਹਿਸ ਕਰੇਗੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਿਰਨ ਬੇਦੀ ਨੇ ਕਿਹਾ ਸੀ ਕਿ ਉਹ ਕੇਜਰੀਵਾਲ ਨਾਲ ਸਰਵਜਨਕ ਰੂਪ ਨਾਲ ਬਹਿਸ ਲਈ ਤਿਆਰ ਹਨ।
Related Topics: Aam Aadmi Party, BJP, Delhi Assembly By-election, Indian Politics, Kiran Bedi