March 13, 2017 | By ਸਿੱਖ ਸਿਆਸਤ ਬਿਊਰੋ
ਬੰਗਲੁਰੂ: ਬੰਗਲੁਰੂ ‘ਚ ਅਰੁਣਾਂਚਲ ਪ੍ਰਦੇਸ਼ ਦੇ ਇਕ ਵਿਦਆਰਥੀ ਦੀ ਮਾਰਕੁੱਟ ਦੀ ਖ਼ਬਰ ਆਈ ਹੈ। ਉਸਨੂੰ ਜੁੱਤੀ ਚੱਟਣ ਲਈ ਮਜਬੂਰ ਤਕ ਕੀਤਾ ਗਿਆ। ਭਾਰਤ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਟਵੀਟ ਕਰਕੇ ਕਿਹਾ, “ਮੇਰਾ ਦਫਤਰ ਮਾਮਲੇ ਨੂੰ ਦੇਖ ਰਿਹਾ ਹੈ। ਇਕ ਪਾਸੇ ਤਾਂ ਅਸੀਂ ਵਿਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਦੀਆਂ ਗੱਲਾਂ ਕਰਦੇ ਹਾਂ, ਦੂਜੇ ਪਾਸੇ ਅਰੁਣਾਂਚਲ ਦੇ ਨਾਗਰਿਕ ਨੂੰ ਭਾਰਤ ਦੇ ਦੂਜੇ ਹਿੱਸਿਆਂ ਵਿਚ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”

ਅਰੁਣਾਂਚਲ ਦਾ ਪੀੜਤ ਵਿਦਿਆਰਥੀ
ਮਕਾਨ ਮਾਲਕ ਦੀ ਪਛਾਣ ਹੇਮੰਤ ਕੁਮਾਰ ਵਜੋਂ ਹੋਈ ਹੈ। ਪੀੜਤ ਵਿਦਿਆਰਥੀ ਕ੍ਰਾਇਸਟ ਯੂਨੀਵਰਸਿਟੀ ਦੇ ਚੌਥੇ ਸੈਮਿਸਟਰ ਦੇ ਹਿਗਿਓ ਗੁੰਟੇ ਨੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਘਟਨਾ 6 ਮਾਰਚ ਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੇ ਨਸਲਵਾਦੀ ਹਮਲੇ ਦਾ ਸ਼ਿਕਾਰ ਉੱਤਰ-ਪੂਰਬ ਦੇ ਕਈ ਵਿਦਿਆਰਥੀ ਪਹਿਲਾਂ ਵੀ ਹੋ ਚੁੱਕੇ ਹਨ। ਕਈ ਘਟਨਾਵਾਂ ‘ਚ ਪੀੜਤਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਨੇਪਾਲੀ ਜਾਂ ਚੀਨੀ ਕਹਿ ਕੇ ਛੇੜਿਆ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ।
Related Topics: North East of India, Racism in India