November 22, 2017 | By ਸਿੱਖ ਸਿਆਸਤ ਬਿਊਰੋ
ਲੰਡਨ: ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਅਤੇ ਪੰਜਾਬ ਪੁਲਿਸ ਵਲੋਂ ਉਸ ‘ਤੇ ਕੀਤੇ ਗਏ ਤਸ਼ੱਦਦ ਦਾ ਮਾਮਲਾ ਬਰਤਾਨਵੀ ਸੰਸਦ ‘ਹਾਊਸ ਆਫ ਕਾਮਨਸ’ ‘ਚ ਗੂੰਜਿਆ। ਯੂ.ਕੇ. ਦੀ ਸਰਕਾਰ ਨੇ ਕਿਹਾ ਕਿ ਜੇ ਕਿਸੇ ਬਰਤਾਨਵੀ ਨਾਗਰਿਕ ‘ਤੇ ਤਸ਼ੱਦਦ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ “ਵੱਧ ਤੋਂ ਵੱਧ ਕਾਰਵਾਈ” ਕਰੇਗੀ।
ਬਰਤਾਨਵੀ (ਸਕਾਟਿਸ਼) ਨਾਗਰਕਿ ਜਗਤਾਰ ਸਿੰਘ ਜੌਹਲ ਉਰਫ ਜੱਗੀ 4 ਨਵੰਬਰ, 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ ‘ਚ ਹੈ, ਜਿਸਨੂੰ ਕਿ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚੋਂ ਉਸ ਵੇਲੇ ਚੁੱਕਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਖਰੀਦਦਾਰੀ ਕਰਨ ਲਈ ਗਿਆ ਹੋਇਆ ਸੀ।
ਜਗਤਾਰ ਸਿੰਘ ਜੌਹਲ ਦੇ ਹਲਕੇ ਦੇ ਸੰਸਦ ਮੈਂਬਰ ਡੌਕਰਟੀ ਹਿਊਜ਼ (ਸਕਾਟਿਸ਼ ਨੈਸ਼ਨਲ ਪਾਰਟੀ) ਨੇ ਬਰਤਾਨੀਆ ਦੇ ਵਿਦੇਸ਼ ਮਾਮਲਿਆਂ ਦੇ ਮਹਿਕਮੇ ਨੂੰ ਸੰਸਦ ‘ਚ ਪੁੱਛਿਆ ਕਿ ਜਗਤਾਰ ਸਿੰਘ ਜੱਗੀ ‘ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਬਾਰੇ ਭਾਰਤ ਸਰਕਾਰ ਵਲੋਂ ਰਿਪੋਰਟ ਮੰਗੀ ਜਾਂ ਨਹੀਂ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Arrested Scottish Citizen Jagtar Singh Jaggi’s Issue Echo in British Parliament [News and Video] …
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਡੌਕਰਟੀ ਹਿਊਜ਼ ਨੂੰ ਜਵਾਬ ‘ਚ ਕਿਹਾ, “ਇਹ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਹੈ, ਇਹ ਬਰਤਾਨੀਆ ਦੇ ਸਰਕਾਰ ਲਈ ਬਹੁਤ ਹਮਲਾਵਰ ਗੱਲ ਹੈ, ਜੇ ਸਾਡੇ ਨਾਗਰਿਕ ‘ਤੇ ਤਸ਼ੱਦਦ ਹੋਇਆ ਤਾਂ ਲਾਜ਼ਮੀ ਅਸੀਂ ਵੱਧ ਤੋਂ ਵੱਧ ਕਾਰਵਾਈ ਕਰਾਂਗੇ।”
ਦੇਖੋ ਵੀਡੀਓ:
Related Topics: Jagtar Singh Johal alias Jaggi (UK), Punjab Police, Punjab Politics, Sikh Diaspora, Sikh Federation UK, Sikh News USA, Sikhs in United Kingdom, Theresa May, United Kingdom