December 18, 2023 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, 17 ਦਸੰਬਰ – ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਜੁਝਾਰੂ ਸਿੰਘਾਂ, ਜਲਾਵਤਨੀ ਯੋਧਿਆਂ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।
ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਭਾਈ ਸਤਨਾਮ ਸਿੰਘ ਝੰਜੀਆਂ ਵਲੋਂ ਅਰਦਾਸ ਕੀਤੀ ਗਈ, ਜਿਸ ਦੌਰਾਨ 1978 ਤੋਂ ਚਲੇ ਸੰਘਰਸ਼ ਵਿਚ ਸ਼ਹੀਦ ਹੋਏ ਸਮੂਹ ਸਿੰਘਾਂ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਪੰਜਵੜ੍ਹ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਗਿਆ।
ਇਸ ਮੌਕੇ ਮੌਜੂਦ ਪੰਥਕ ਆਗੂਆਂ ਵਲੋਂ ਜਿੱਥੇ ਬੰਦੀ ਸਿੰਘਾ ਦੀ ਰਿਹਾਈ ਲਈ ਸਰਕਾਰਾਂ ਨੂੰ ਅਪੀਲ ਕਰਨ ਦੇ ਨਾਲ ਸਮੂਹ ਪੰਥਕ ਧਿਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਣ ਲਈ ਕਿਹਾ। ਉਪਰੰਤ ਜਥੇ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋ: ਬਲਜਿੰਦਰ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸੁਲਤਾਨਵਿੰਡ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਭਾਈ ਮਨਜੀਤ ਸਿੰਘ ਭੋਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਹਿਬ ਨੂੰ ਸਮਰਪਿਤ ਹੈ ਅਤੇ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਉਸ ਮੁਸ਼ਕਿਲ ਸਮੇਂ ਨਾਲ ਲੜਨ ਲਈ ਅਰਦਾਸ ਬੇਨਤੀ ਕਰਨ ਤੋਂ ਬਾਅਦ ਉਸ ਆਫ਼ਤ ਨਾਲ ਲੜਨ ਲਈ ਤਿਆਰ ਹੁੰਦੇ ਹਨ।
ਇਸ ਮੌਕੇ ਭਾਈ ਸਤਨਾਮ ਖੰਡਾ, ਭਾਈ ਤਰਲੋਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖ਼ਿਆਲਾ, ਭਾਈ ਸੁਖਵੰਤ ਸਿੰਘ ਬਿੱਟੂ, ਭਾਈ ਹਰੀ ਸਿੰਘ ਖ਼ਾਲਸਾ, ਭਾਈ ਪਾਰਸ ਸਿੰਘ ਖ਼ਾਲਸਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਰਘਬੀਰ ਸਿੰਘ ਭੁੱਚਰ, ਜਤਿੰਦਰ ਸਿੰਘ ਹੈਪੀ ਬੱਬਰ, ਬਲਦੇਵ ਸਿੰਘ ਨਵਾਂ ਪਿੰਡ, ਕੁਲਦੀਪ ਸਿੰਘ ਧਾਰੜ, ਜਸਕਰਨ ਸਿੰਘ ਪੰਡਿਰੀ, ਗਗਨਦੀਪ ਸਿੰਘ ਸੁਲਤਾਨਵਿੰਡ, ਬੀਬੀ ਕੁਲਵਿੰਦਰ ਕੌਰ ਖ਼ਾਲਸਾ, ਰਾਜਨ ਸਿੰਘ ਨਾਗੀ, ਸੁਖਵਿੰਦਰ ਸਿੰਘ ਨਿਜ਼ਾਮਪੁਰ, ਮੰਗਲ ਸਿੰਘ ਵਰਪਾਲ, ਜਸਵਿੰਦਰ ਸਿੰਘ ਬਹੋੜੂ, ਇੰਦਰਜੀਤ ਸਿੰਘ ਨਿਜ਼ਾਮਪੁਰ, ਨਰਿੰਦਰ ਸਿੰਘ ਗਿੱਲ, ਰਾਜ ਸਿੰਘ, ਜਸਬੀਰ ਸਿੰਘ ਝਬਾਲ, ਸਤਜੋਤ ਸਿੰਘ ਮੂਧਲ, ਸੱਜਣ ਸਿੰਘ ਪੱਟੀ, ਜੁਗਰਾਜ ਸਿੰਘ ਪੱਟੀ ਆਦਿ ਹਾਜ਼ਰ ਸਨ।
Related Topics: Akal Takht Sahib, Ardaas Samagam, Bandi Singhs, Bhai Avtar Singh Khanda, Bhai Hardeep Singh Nijjar, Bhai Paramji Singh Panjwarh