November 14, 2014 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (13 ਨਵੰਬਰ, 2014): ਦਿੱਲੀ ਚੋਣ ਮੈਦਾਨ ਨੂੰ ਗਰਮ ਕਰਦਿਆਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅੱਜ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਪਹਿਲੀ ਸੂਚੀ ‘ਚ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਵਿੱਚ ਕਿਸੇ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਇਸ ਸੂਚੀ ‘ਚ ਪਾਰਟੀ ਦੇ ਤਿੰਨ ਸਾਬਕਾ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ, ਇਨ੍ਹਾਂ ‘ਚ ਮਾਲਵੀਆ ਨਗਰ ਤੋਂ ਸੋਮਨਾਥ ਭਾਰਤੀ, ਸ਼ਕੂਰ ਬਸਤੀ ਤੋਂ ਸਤੇਂਦਰ ਜੈਨ ਤੇ ਗ੍ਰੇਟਰ ਕੈਲਾਸ਼ ਤੋਂ ਸੋਰਭ ਭਾਰਦਵਾਜ ਨੂੰ ਪਾਰਟੀ ਨੇ ਦੁਬਾਰਾ ਟਿਕਟ ਦੇਣ ਦਾ ਐਲਾਨ ਕੀਤਾ ਹੈ।
ਜਾਰੀ ਪਹਿਲੀ ਸੂਚੀ ਵਿੱਚ ਗਿਆਰਾਂ ਉਨ੍ਹਾਂ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਹੈ ਜਿਹੜੇ ਪਿਛਲੀਆਂ ਚੋਣਾਂ ਵਿੱਚ ਬਹੁਤ ਥੋੜੈ ਫਰਕ ਨਾਲ ਹਾਰ ਗਏ ਸਨ।
ਜਿਨਾਂ ਮੋਜੂਦਾ ਸਮੇਂ ਵਿੱਚ ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ ਉਨ੍ਹਾਂ ਵਿੱਚ ਮਾਲਵੀ ਨਗਰ ਤੋਂ ਭਾਰਤੀ, ਗਰੇਟਰ ਕੈਲਾਸ਼ ਤੋਂ ਭਾਰਦਵਾਜ, ਸ਼ਕੂਰ ਬਸਤੀ ਤੌਂ ਸਤੇਂਦਰ ਜੈਨ, ਮਾਦੀਪੁਰ ਤੋਂ ਗਿਰੀਰਾਜ ਸੋਨੀ, ਕੋਂਡੀ ਤੋਂ ਮਨੋਜ ਕੁਮਾਰ, ਹਰੀਨਗਰ ਤੋਂ ਜਗਦੀਪ, ਤਿਲਕ ਨਗਰ ਤੋਂ ਪੱਤਰਕਾਰ ਜਰਨੈਲ ਸਿੰਘ, ਕਰੋਲ ਬਾਗ ਤੋਂ ਵਿਸ਼ੇਸ਼ ਰਵੀ, ਬੁਰਾੜ ਤੋਂ ਸੇਰੇਸ਼ ਝਾਅ, ਸ਼ਾਲੀਮਾਰ ਬਾਗ ਤੋਂ ਬੰਦਨਾ ਕੁਮਾਰੀ, ਸਦਰ ਬਜ਼ਾਰ ਤੋਂ ਸੋਮ ਦਤ ਅਤੇ ਦਿੱਲੀ ਕੈਂਟ ਤੋਂ ਕਮਾਡੋ ਸੁਰੰਿਦਰ ਦਾ ਨਾਮ ਸ਼ਾਮਲ ਹੈ।
Related Topics: Aam Aadmi Party, Apna Punjab Party APP, Delhi Assembly Elections 2014