ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਅੰਨਾ ਹਜ਼ਾਰੇ ਦੀ ਗੈਰਹਾਜ਼ਰੀ ਵਿੱਚ ਹੀ ਹੋਵੇਗੀ 24 ਮਾਰਚ ਦੀ ਖੰਨਾ ਕਿਸਾਨ ਰੈਲੀ

March 20, 2015 | By

ਖੰਨਾ(19 ਮਾਰਚ, 2015): ਅੰਨਾ ਹਜ਼ਾਰੇ ਦੇ ਪੰਜਾਬ ਦਾ ਦੌਰਾ ਮੁਲਤਵੀ ਕੀਤੇ ਜਾਣ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਿ੍ਸ਼ਟਾਚਾਰ, ਨਵੇਂ ਜ਼ਮੀਨ ਪ੍ਰਾਪਤੀ ਕਾਨੂੰਨ ਖਿਲਾਫ, ਐਫ਼. ਸੀ. ਆਈ. ਬਾਰੇ ਕਿਸਾਨ ਵਿਰੋਧੀ ਸਿਫਾਰਸ਼ਾਂ ਦੇ ਖਿਲਾਫ਼ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਲਈ 24 ਮਾਰਚ ਨੂੰ ਕੀਤੀ ਜਾ ਰਹੀ ਰੈਲੀ ਰੱਦ ਨਹੀਂ ਕੀਤੀ ।

anna_hazare1-225x300

ਅੰਨਾ ਹਜ਼ਾਰੇ

ਅੰਨਾ ਹਜ਼ਾਰੇ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਜਾਣਾ ਸੀ ਤੇ 24 ਮਾਰਚ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ । ਸੂਤਰਾਂ ਅਨੁਸਾਰ ਇਹ ਦੌਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਵੀ 23 ਮਾਰਚ ਨੂੰ ਹੋਣ ਕਾਰਨ ਉਪਜੀ ਭਰਮ ਦੀ ਸਥਿਤੀ ਕਾਰਨ ਰੱਦ ਹੋਇਆ ਹੈ ।

ਬੀ.ਕੇ.ਯੂ. ਦੇ ਇਕ ਨੇਤਾ ਨੇ ਦੱਸਿਆ ਕਿ ਪਹਿਲਾਂ ਸ੍ਰੀ ਅੰਨਾ ਹਜ਼ਾਰੇ ਨੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸੇ ਦਿਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਖਟਕੜ ਕਲਾਂ ਆਉਣ ਦੇ ਐਲਾਨ ਕਾਰਨ ਸ੍ਰੀ ਅੰਨਾ ਹਜ਼ਾਰੇ ਦਾ ਪ੍ਰੋਗਰਾਮ ਬਦਲ ਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਬਣਾਉਣ ਦੀ ਗੱਲ ਸੋਚੀ ਗਈ ਸੀ ਪਰ ਇਸ ਦਰਮਿਆਨ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਹੁਸੈਨੀਵਾਲਾ ਫੇਰੀ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਭਰਮ ਦੀ ਸਥਿਤੀ ਪੈਦਾ ਹੋ ਗਈ ਦੱਸੀ ਜਾਂਦੀ ਹੈ ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਇਹ ਰੈਲੀ ਹੁਣ ਸ੍ਰੀ ਹਜ਼ਾਰੇ ਦੀ ਗੈਰ ਹਾਜ਼ਰੀ ਵਿਚ ਹੋਵੇਗੀ । ਉਨ੍ਹਾਂ ਦਾਅਵਾ ਕੀਤਾ ਕਿ ਅੰਨਾ ਹਜ਼ਾਰੇ ਨੇ ਪੰਜਾਬ ਦਾ ਦੌਰਾ ਰੱਦ ਨਹੀਂ ਕੀਤਾ ਸਿਰਫ਼ ਅੱਗੇ ਪਾਇਆ ਹੈ । ਹੁਣ ਜਦੋਂ ਉਹ ਦੋਬਾਰਾ ਸਮਾਂ ਦੇਣਗੇ ਤਾਂ ਭਾਰਤੀ ਕਿਸਾਨ ਯੂਨੀਅਨ ਉਨ੍ਹਾਂ ਦਾ ਸਵਾਗਤ ਕਰੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,