Site icon Sikh Siyasat News

ਕਨੇਡਾ ਨੇ ਭਾਰਤ ਨੂੰ “ਸਾਈਬਰ ਖਤਰਾ” ਦੱਸਿਆ; ਅਮਰੀਕਾ ਨੇ 19 ਭਾਰਤੀ ਕੰਪਨੀਆਂ ਤੇ ਰੋਕ ਲਾਈ; ਕਿਸ ਪਾਸੇ ਜਾ ਰਹੇ ਹਾਲਾਤ?

Analyzing Canada-India Diplomatic Escalation

ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਪਿੱਛੇ ਅਮਿਤ ਸ਼ਾਹ ਦਾ ਨਾਮ ਨਸ਼ਰ ਕਰ ਦਿੱਤਾ ਹੈ। ਕਨੇਡਾ ਨੇ ਰੂਸ, ਚੀਨ, ਉੱਤਰੀ ਕੋਰੀਆ ਤੇ ਇਰਾਨ ਦੇ ਨਾਲ ਇੰਡੀਆ ਨੂੰ ਵੀ ਉਹਨਾ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਹੈ ਜਿਹਨਾ ਤੋਂ ਕਨੇਡਾ ਨੂੰ ਬਿਜਾਲੀ-ਹਮਲਿਆਂ ਦਾ ਖਤਰਾ (ਸਾਈਬਰ ਥਰੈਟ) ਹੈ। ਅਮਰੀਕਾ ਨੇ ਰੂਸ ਨੂੰ ਦੂਹਰੀ (ਸ਼ਹਿਰੀ ਤੇ ਫੌਜੀ) ਵਰਤੋਂ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਜਿਹਨਾ ਕੰਪਨੀਆਂ ਉੱਤੇ ਰੋਕਾਂ ਲਗਾਈਆਂ ਹਨ ਉਹਨਾ ਵਿਚ ੧੯ ਕੰਪਨੀਆਂ ਇੰਡੀਆ ਦੀਆਂ ਹਨ। ਇਸ ਸਾਰੇ ਹਾਲਾਤ ਬਾਰੇ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version