ਭਾਈ ਧਿਆਨ ਸਿੰਘ ਮੰਡ(ਫਾਇਲ ਫੋਟੋ)
ਅੰਮਿ੍ਤਸਰ (29 ਜਨਵਰੀ, 2016): ਨੇੜਲੇ ਪਿੰਡ ਚੱਬਾ ਵਿਖੇ 10 ਨਵੰਬਰ 2015 ਨੂੰ ਹੋਏ ਸਰਬੱਤਾ ਖਾਲਸਾ ਸਮਾਗਮ ਤੋਂ ਬਾਅਦ ਦਰਜ਼ ਹੋਏ ਦੇਸ਼ ਧਰੋਹ ਦੇ ਕੇਸ ਵਿੱਚ ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਨਾਭਾ ਦੀ ਜੇਲ ਵਿੱਚ ਬੰਦ ਕੀਤੇ ਭਾਈ ਮੰਡ ਦੇ ਵਕੀਲਾਂ ਨੇ ਉਨ੍ਹਾਂ ਦੀ ਜ਼ਮਾਨਤ ਲਈ ਅਰਜ਼ੀ ਅਦਾਲਤ ਵਿੱਚ ਲਾਈ ਹੋਈ ਸੀ ਜੋ ਕਿ ਅੰਮਿ੍ਤਸਰ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀ ਵੱਲੋਂ ਰੱਦ ਕਰ ਦਿੱਤੀ ਗਈ ।
ਇਸੇ ਅਦਾਲਤ ਨੇ ਸਰਬੱਤ ਖ਼ਾਲਸਾ ਪੰਥਕ ਇਕੱਠ ‘ਚ ਹਿੱਸਾ ਲੈਣ ਵਾਲੇ ਇਕ ਹੋਰ ਵਿਅਕਤੀ ਪੱਪਲਪ੍ਰੀਤ ਦੀ ਵੀ ਪੇਸ਼ਗੀ ਜਮਾਨਤ ਰੱਦ ਕਰ ਦਿੱਤੀ ।
