ਲੁਧਿਆਣਾ: 22 ਅਪ੍ਰੈਲ (ਸ਼ਨੀਵਾਰ) ਨੂੰ ਲੁਧਿਆਣਾ ‘ਚ ਰਾਜ ਸਿੰਘ ਸਹਿਣਾ ਅਤੇ ਮਨਜਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਰਾਜ ਸਿੰਘ ਦੇ ਘਰੋਂ ਚੁੱਕ ਲਿਆ ਸੀ। ਰਾਜ ਸਿੰਘ ਨੂੰ 23 ਅਪ੍ਰੈਲ ਰਾਤ ਨੂੰ ਛੱਡ ਦਿੱਤਾ ਪਰ ਮਨਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਹੁਸੈਨਪੁਰਾ, ਪਟਿਆਲਾ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਅਤੇ ਅਸਲਾ ਐਕਟ ਦੀ ਧਾਰਾ ਲਾ ਕੇ ਗ੍ਰਿਫਤਾਰ ਦਿਖਾ ਦਿੱਤਾ ਗਿਆ ਅਤੇ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਭਾਈ ਮਨਜਿੰਦਰ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅੱਜ (ਸ਼ੁੱਕਰਵਾਰ) ਮਨਜਿੰਦਰ ਸਿੰਘ ਨੂੰ 12 ਮਈ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ ਚਲਾਨ ਪੇਸ਼ ਹੋਣ ਤਕ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।
ਸਬੰਧਤ ਖ਼ਬਰ:
ਸ਼ਨੀਵਾਰ ਚੁੱਕੇ ਦੋ ਸਿੱਖਾਂ ‘ਚੋਂ ਇਕ ਨੂੰ ਪੁਲਿਸ ਨੇ ਛੱਡਿਆ, ਦੂਜੇ ‘ਤੇ ਕੇਸ ਦਰਜ, 2 ਦਿਨ ਦਾ ਲਿਆ ਰਿਮਾਂਡ …