December 14, 2017 | By ਸਿੱਖ ਸਿਆਸਤ ਬਿਊਰੋ
ਖੰਨਾ: ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ ‘ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ ‘ਚ ਦਰਜ ਮੁਕੱਦਮੇ ਤਹਿਤ ਅੱਜ (14 ਦਸੰਬਰ, 2017) ਪੇਸ਼ ਕੀਤਾ।
ਜਿਥੇ ਦੋਵਾਂ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਵਲੋਂ ਦੋਵਾਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ ਗਏ। ਉਪਰੰਤ ਖੰਨਾ ਪੁਲਿਸ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਜਗੇੜਾ ਵਿਖੇ ਡੇਰਾ ਸਿਰਸਾ ਦੀ ਕੰਟੀਨ ਚਲਾਉਂਦੇ ਪਿਉ-ਪੁੱਤ ਦੇ 25 ਫਰਵਰੀ 2017 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਕਤਲ ਦੇ ਸਬੰਧ ‘ਚ ਦੋਵਾਂ ਦਾ ਟ੍ਰਾਂਜ਼ਿਟ ਰਿਮਾਂਡ ਅਦਾਲਤ ਕੋਲੋਂ ਮੰਗਿਆ, ਅਦਾਲਤ ਵਲੋਂ ਟ੍ਰਾਂਜ਼ਿਟ ਰਿਮਾਂਡ ਨਾ ਮਿਲਣ ‘ਤੇ ਦੋਵਾਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ।
Related Topics: Arrests of sikh youth in punjab, hardeep singh shera, Punjab Police, ramandeep singh bagga