November 1, 2016 | By ਸਿੱਖ ਸਿਆਸਤ ਬਿਊਰੋ
ਮੱਧ ਪ੍ਰਦੇਸ਼ ਪੁਲਿਸ ਦੀ ਕਾਰਵਾਈ ‘ਤੇ ਉੱਠ ਰਹੇ ਹਨ ਕਈ ਸਵਾਲ
ਭੋਪਾਲ: ਸਿਮੀ ਦੇ ਅੱਠ ਮੈਂਬਰਾਂ ਦੀ ਕਹੇ ਜਾਂਦੀ ਪੁਲਿਸ ਮੁਕਾਬਲੇ ‘ਚ ਮੌਤ ‘ਤੇ ਉੱਠ ਰਹੇ ਸਵਾਲਾਂ ਦੇ ਵਿਚ ਉਨ੍ਹਾਂ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਅਤੇ ਇਸ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।
ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਹੈ। ਸਿਮੀ ਦੇ ਇਹ ਮੈਂਬਰ ਭੋਪਾਲ ਜੇਲ੍ਹ ‘ਚ ਬੰਦ ਸਨ। ਸੋਮਵਾਰ ਦੀ ਸਵੇਰ ਪੁਲਿਸ ਨੇ ਇਹ ਦੱਸਿਆ ਕਿ ਇਹ ਲੋਕ ਜੇਲ੍ਹ ਤੋਂ ਫਰਾਰ ਹੋ ਗਏ ਹਨ ਅਤੇ ਫੇਰ ਖ਼ਬਰ ਆਈ ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਮੁਕਾਬਲੇ ਵਿਚ ਮਾਰ ਦਿੱਤਾ ਹੈ।
ਇਨ੍ਹਾਂ ਦੇ ਵਕੀਲ ਪਰਵੇਜ਼ ਆਲਮ ਨੇ ਮੀਡੀਆ ਨੂੰ ਦੱਸਿਆ, “ਇਹ ਝੂਠਾ ਪੁਲਿਸ ਮੁਕਾਬਲਾ ਹੈ, ਮੈਂ ਹਾਈਕੋਰਟ ਜਾਵਾਂਗਾ। ਅਸਲ ‘ਚ ਪੁਲਿਸ ਨੇ ਆਪਣੀ ਸਿਰਦਰਦੀ ਖਤਮ ਕਰਨੀ ਸੀ।”
ਵਕੀਲ ਨੇ ਕਿਹਾ, “ਮੈਂ ਹਾਲੇ ਇਸਦੇ ਵਿਸਥਾਰ ‘ਚ ਨਹੀਂ ਜਾਵਾਂਗਾ। ਫਿਲਹਾਲ ਇੰਨਾ ਹੀ ਕਹਾਂਗਾ ਕਿ ਮੈਂ ਹਾਈਕੋਰਟ ਜਾ ਰਿਹਾ ਹਾਂ।”
ਕਈ ਵਿਰੋਧੀ ਦਲਾਂ ਨੇ ਇਸ ਸਾਰੇ ਘਟਨਾਕ੍ਰਮ ‘ਤੇ ਸਵਾਲ ਚੁੱਕੇ ਹਨ। ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ, ਸੰਸਦ ਜੋਤੀਰਾਦਿੱਤ ਸਿੰਧਿਆ, ਦਿਗਵਿਜੈ ਸਿੰਘ ਨੇ ਇਸ ਸਾਰੇ ਨੂੰ ਸ਼ੱਕੀ ਕਰਾਰ ਦਿੱਤਾ ਹੈ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਇਸ ਬਾਰੇ ਮੀਡੀਆ ਨੂੰ ਕਿਹਾ ਕਿ ਜੋ ਵੀ ਪੁੱਛਣਾ ਹੀ ਪੁਲਿਸ ਅਧਿਕਾਰੀਆਂ ਤੋਂ ਪੁੱਛੋ।
ਸੰਬੰਧਤ ਖ਼ਬਰਾਂ:
ਰਾਤ ਨੂੰ ਭੋਪਾਲ ਜੇਲ੍ਹ ਤੋਂ ਭੱਜੇ ਸਿਮੀ ਦੇ ਅੱਠ ਕਾਰਜਕਰਤਾ ‘ਪੁਲਿਸ ਮੁਕਾਬਲੇ’ ‘ਚ ਮਾਰੇ ਵੀ ਗਏ!! …
Related Topics: bhopal jail break, Indian Satae, Madhya Pradesh, MP Police, Muslims in India, SIMI