February 28, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਦਿੱਲੀ ਦੇ ਰਾਮਜਸ ਕਾਲਜ ’ਚ ਹੋਈ ਘਟਨਾ ਦਾ ਸੇਕ ਪੰਜਾਬ ਯੂਨੀਵਰਸਿਟੀ ’ਚ ਵੀ ਪਹੁੰਚ ਗਿਆ ਹੈ। ਸੋਮਵਾਰ ਪੰਜਾਬ ਯੂਨੀਵਰਸਿਟੀ ’ਚ ਆਰ.ਐਸ.ਐਸ. ਦੀ ਹਮਾਇਤ ਵਾਲੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਅਤੇ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਦਰਮਿਆਨ ਝੜਪ ਹੋਈ। ਦੋਵੇਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਖੂਬ ਮਾਰ-ਕੁੱਟ ਕੀਤੀ।
ਸਬੰਧਤ ਖ਼ਬਰ:
“ਰਾਸ਼ਟਰਵਾਦ ਦੇ ਨਾਂ ‘ਤੇ ਹਿੰਸਾ” ਦਾ ਵਿਰੋਧ ਕਰਨ ਵਾਲੀ ਗੁਰਮਿਹਰ ਨੂੰ ਮਿਲੀ ‘ਬਲਾਤਕਾਰ’ ਦੀ ਧਮਕੀ …
ਪੁਲਿਸ ਨੇ ਮੌਕੇ ’ਤੇ ਪੁੱਜ ਕੇ ਇਸ ਮਾਮਲੇ ’ਚ 8 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ’ਤੇ ਪੁਲੀਸ ਨੇ ਧਾਰਾ 107 ਅਤੇ 151 ਦੇ ਅਧੀਨ ਕੇਸ ਦਰਜ ਕਰ ਲਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ABVP, SFS members Clash at Punjab University (PU) campus in Chandigarh …
Related Topics: ABVP, Hindu Groups, Indian Nationalism, Panjab University Chandigarh, SFS