February 21, 2015 | By ਸਿੱਖ ਸਿਆਸਤ ਬਿਊਰੋ
ਸੰਗਰੂਰ (20 ਫਰਵਰੀ, 2015): ਆਮ ਆਦਮੀ ਪਾਰਟੀ ਵੱਲੋਂ ਧੂਰੀ ਵਿਧਾਨ ਸਭਾਤ ਦੀ ਉੱਪ ਚੋਣ ਲੜਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਲਾਗਲੇ ਪਿੰਡ ਬਡਰੁੱਖਾਂ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦਾ ਮੁੱਖ ਨਿਸ਼ਾਨਾ ਮਿਸ਼ਨ ਪੰਜਾਬ 2017 ਹੈ, ਉਪ ਚੋਣ ਦਾ ਮੁੱਦਾ ਬਾਅਦ ਦੀ ਗੱਲ ਹੈ।
ਆਮ ਆਦਮੀ ਪਾਰਟੀ ਵੱਲੋਂ 21 ਅਤੇ 22 ਫਰਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ‘ਚ ਫ਼ੈਸਲਾ ਲਿਆ ਜਾਵੇਗਾ ਕਿ ਵਿਧਾਨ ਸਭਾ ਹਲਕਾ ਧੂਰੀ ਦੀ ਉਪ ਚੋਣ ਪਾਰਟੀ ਵੱਲੋਂ ਲੜੀ ਜਾਵੇ ਜਾਂ ਨਾ।
ਉਝ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਇਹ ਉਪ ਚੋਣ ਲੜਦੀ ਹੈ ਤਾਂ ਉਮੀਦਵਾਰ ਬਾਰੇ ਵੀ ਫ਼ੈਸਲਾ ਜਲਦੀ ਕਰ ਲਿਆ ਜਾਵੇਗਾ ਙ ਤਰਜੀਹ ਸਥਾਨਕ ਉਮੀਦਵਾਰ ਨੂੰ ਦਿੱਤੀ ਜਾਵੇਗੀ।
ਪੰਜਾਬੀ ਦੇ ਪ੍ਰਸਿੱਧ ਗੀਤਕਾਰ ਬਚਨ ਬੇਦਲ ਦੇ ਮਾਤਾ ਦੇ ਭੋਗ ਸਮਾਰੋਹ ‘ਚ ਪਹੰੁਚੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਪੰਜਾਬ ‘ਚ ਨਗਰ ਕੌਾਸਲ ਚੋਣਾਂ ਨਹੀਂ ਲੜ ਰਹੀ ਪਰ ਕਈ ਥਾਵਾਂ ‘ਤੇ ਪਾਰਟੀ ਦੇ ਵਰਕਰ ਚੋਣਾਂ ਲੜ ਰਹੇ ਹਨ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਪੰਜਾਬ ਢਾਂਚਾ ਜਲਦੀ ਤਿਆਰ ਹੋ ਜਾਵੇਗਾ। ਢਾਂਚਾ ਨਾ ਹੋਣ ਕਾਰਨ ਪਹਿਲਾਂ ਵਿਧਾਨ ਸਭਾ ਦੀਆਂ ਦੋ ਉਪ ਚੋਣਾਂ ‘ਚ ਪਾਰਟੀ ਨੂੰ ਹਾਰ ਹੋਈ ਹੈ ਇਸ ਲਈ ਹੁਣ ਸਾਰਾ ਧਿਆਨ ਪਾਰਟੀ ਦਾ ਪੰਜਾਬ ‘ਚ ਜਥੇਬੰਦਕ ਢਾਂਚਾ ਕਾਇਮ ਕਰਨ ਵੱਲ ਹੈ।
Related Topics: Aam Aadmi Party, Bhagwant Maan, Punjab Poltics