October 17, 2024 | By ਸਿੱਖ ਸਿਆਸਤ ਬਿਊਰੋ
ਸ. ਅਜੈਪਾਲ ਸਿੰਘ ਬਰਾੜ (ਮਿਸਲ ਸਤਲੁਜ) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਸਬੰਧੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰੇ ਦੇ ਸੁੰਦਰੀਕਰਨ ਦੇ ਨਾਮ ਹੇਠ ਐਸਜੀਪੀਸੀ ਜੋ ਇਹ ਭੰਨ ਤੋੜ ਕਰ ਰਹੀ ਹੈ, ਇਹ ਨਾ ਬਰਦਾਸ਼ਤ ਕਰਨ ਯੋਗ ਕੰਮ ਹੈ। ਸੰਗਤ ਸੁਚੇਤ ਹੋ ਕੇ ਇਸਦੀ ਪਹਿਰੇਦਾਰੀ ਕਰੇ ਅਤੇ ਆਪਣੇ ਪੱਧਰ ਉੱਤੇ ਗੁਰਦੁਆਰੇ ਦੀਆਂ ਇਮਾਰਤਾਂ ਦਾ ਰੱਖ ਰਖਾਵ ਕਿਵੇਂ ਕੀਤਾ ਜਾ ਸਕਦਾ ਹੈ ਉਸ ਬਾਰੇ ਸੋਚੇ।
Related Topics: Ajaypal Singh Brar, Anandpur Sahib, Harjinder Singh Dhami, Shiromani Gurdwara Parbandhak Committee ( SGPC)