April 15, 2010 | By ਸੰਤ ਰਾਮ ਉਦਾਸੀ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ,
ਮੇਰੀ ਵੀ ਕੀ ਜਿੰਦਗੀ, ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫੀ, ਤੀਲੀ ਨਾ ਲਗਾਇਓ,
ਵਲਗਣਾ ‘ਚ ਕੈਦ ਹੋਣਾ, ਮੇਰੇ ਨਹੀਂ ਮੁਨਾਸਿਬ,
ਯਾਰਾਂ ਦੇ ਵਾਂਗ ਅਰਥੀ, ਸੜਕਾਂ ਤੇ ਹੀ ਜਲਾਇਓ,
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਤੱਕ ਢਲੇਗਾ ਸੂਰਜ , ਕਣ-ਕਣ ਮੇਰਾ ਜਲਾਇਓ
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਜਾਇਓ
Related Topics: Sant Ram Udasi