ਸਿੱਖ ਖਬਰਾਂ

96 ਸਾਲਾ ਬਾਪੂ ਆਸਾ ਸਿੰਘ ਨੂੰ ਦੋ ਸਾਲ ਬਾਅਦ ਮਿਲੀ ਭਾਰਤੀ ਸੁਪਰੀਮ ਕੋਰਟ ਤੋਂ ਜ਼ਮਾਨਤ

October 21, 2014 | By

ਨਵੀਂ ਦਿੱਲੀ/ਲੁਧਿਆਣਾ ( 21 ਅਕਤੂਬਰ , 2014): 25 ਸਾਲ ਪੁਰਾਣੇ 1987 ਦੇ ਇੱਕ ਕੇਸ ਵਿੱਚ 96 ਸਾਲਾਂ ਸਿੱਖ ਬੁਜਰਗ ਡਾ. ਆਸਾ ਸਿੰਘ ਨੂੰ 17 ਅਕਤੂਬਰ 2014 ਨੂੰ ਭਾਰਤੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਬਾਪੂ ਆਸਾ ਸਿੰਘ ਨੂੰ ਟਾਡਾ ਅਦਾਲਤ ਨੇ 25 ਸਾਲਾ ਪੁਰਾਣੇ ਕੇਸ ਵਿੱਚ ਨਵੰਬਰ 2012 ਵਿੱਚ ਸਜ਼ਾ ਸੁਣਾਈ ਸੀ।

Asa-s

ਬਾਪੂ ਆਸਾ ਸਿੰਘ

ਨਵੰਬਰ 2012 ਨੂੰ ਇੱਕ ਟਾਡਾ ਅਦਾਲਤ ਨੇ ਉਨ੍ਹਾਂ ਨੂੰ ਟਾਡਾ ਐਕਟ ਅਧੀਨ, ਪੁਲਿਸ ਵੱਲੋਂ ਉਨ੍ਹਾਂ ਤੋਂ ਬਾਰਮਦ ਪੈਸੇ ਦੇ ਅਧਾਰ ‘ਤੇ 10 ਸਾਲਾਂ ਦੀ ਸਜ਼ਾ ਸੁਣਾਈ ਸੀ।ਫੈਸਲੇ ਦੇ ਉਸ ਦਿਨ ਤੋਂ ਬਾਅਦ ਬਾਪੂ ਆਸਾ ਸਿੰਘ ਹਸ਼ਿਆਰਪੁਰ ਦੀ ਸੈਂਟਰਲ ਜੇਲ ਵਿੱਚ ਆਪਣੀ ਕੈਦ ਭੁਗਤ ਰਹੇ ਸਨ।

ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਸਮੇਂ ਸਿਰ ਭਾਰਤੀ ਸੁਪਰੀਮ ਕੋਰਟ ਵਿੱਚ ਦਾਖਲ ਕਰ ਦਿੱਤੀ ਗਈ ਸੀ ,ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅਪੀਲ ਤੇ ਫੈਸਲਾ ਲੈਣ ਵਿੱਚ ਦੋ ਸਾਲ ਦਾ ਸਮਾਂ ਲਾ ਦਿੱਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਹੀ ਬਾਪੂ ਆਸਾ ਸਿੰਘ ਦੀ ਰਿਹਾਈ ਹੋਵੇਗੀ। ਇਸ ਲਈ ਉਨ੍ਹਾਂ ਦੀ ਰਿਹਾਈ ਵਿੱਚ ਕੁਝ ਦਿਨ ਅਜੇ ਹੋਰ ਲੱਗ ਸਕਦੇ ਹਨ।

ਇੱਥੇ ਇਹ ਦੱਸਣਯੋਗ ਹੈ ਕਿ ਕਾਲੇ ਕਾਨੂੰਨ ਟਾਡਾ ਨੂੰ ਸਰਕਾਰ ਨੇ 1995 ਵਿੱਚ ਬੰਦ ਕਰ ਦਿੱਤਾ ਸੀ ਅਤੇ ਉਸਤੋਂ ਬਾਅਦ ਬੇਹੱਦ ਵਿਰੋਧ ਕਰਕੇ ਸਰਕਾਰ ਵੱਲੋਂ ਇਸਦੀ ਸੋਧ ਕਰਕੇ ਦੁਬਾਰਾ ਲਾਗੂ ਕਰਨ ਦੀ ਹਿੰਮਤ ਹੀ ਨਹੀਂ ਕੀਤੀ, ਕਿਉਕਿ ਇਸ ਕਾਨੂੰਨ ਦੀ ਬਹੁਤ ਹੀ ਜਿਆਦਾ ਗਲਤ ਵਰਤੋਂ ਹੋਈ ਸੀ।ਬਾਪੂ ਆਸਾ ਸਿੰਘ ਨੂੰ ਟਾਡਾ ਦੇ ਖਤਮ ਹੋਣ ਦੇ 17 ਸਾਲ ਬਾਅਦ ਸਜ਼ਾ ਸੁਣਾਈ ਗਈ ਹੈ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਕਲਿੱਕ ਕਰੋ:

96 years old Sikh got bail from Supreme Court of India after about 2 years

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,