October 7, 2014 | By ਸਿੱਖ ਸਿਆਸਤ ਬਿਊਰੋ

ਆਰ. ਐੱਸ. ਐੱਸ ਦੇ ਵਰਕਰ ਨੰਗੀਆਂ ਬੰਦੂਕਾਂ ਅਤੇ ਪਿਸਤੌਲਾਂ ਲੈ ਕੇ ਜਲੂਸ ਕੱਢਦੇ ਹੋਏ
ਫਰੀਦਕੋਟ (6 ਅਕਤੂਬਰ, 2014): ਬਰਨਾਲਾ ਵਿੱਚ ਆਰ. ਐੱਸ. ਐੱਸ ਵੱਲੋਂ ਹਥਿਆਰਾਂ ਦੇ ਨੰਗੇ ਪ੍ਰਦਰਸ਼ਨ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜਿਲੇ ਦੇ ਕਸਬੇ ਜੈਤੋ ਵਿੱਚ ਆਰ. ਐੱਸ. ਐੱਸ ਦੇ ਕਾਰਕੂਨਾਂ ਵੱਲੋਂ ਹੱਥਾਂ ਵਿੱਚ ਪਿਸਤੌਲਾਂ ਅਤੇ ਬੰਦੂਕਾਂ ਫੜਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਰਚ ਕੀਤਾ ਗਿਆ।
ਚਿੱਟੀਆਂ ਸ਼ਰਟਾਂ, ਖਾਕੀ ਨਿੱਕਰਾਂ, ਅਤੇ ਕਾਲੀਆਂ ਟੋਪੀਆਂ ਪਾਈ ਆਰ.ਐੱਸ. ਐੱਸ ਕਾਰਕੂਨਾਂ ਵੱਲੋਂ ਬੰਦੂਕਾਂ, ਪਿਸਤੌਲਾਂ ਅਤੇ ਡਾਗਾਂ ਨਾਲ ਲੈਸ਼ ਹੋਕੇ 5 ਅਕਤੂਬਰ ਨੂੰ ਸ਼ਹਿਰ ਵਿੱਚ ਜਲੂਸ ਕੱਢਿਆ ਗਿਆ, ਪਰ ਪੁਲਿਸ ਨੇ ਇਸ ਮਾਮਲੇ ਵਿੱਚ ਬਿਲਕੁਲ ਹੀ ਅੱਖਾਂ ਮੀਚੀ ਰੱਖਿਆ।
ਆਰ. ਐੱਸ. ਐੱਸ ਦੇ ਇੱਕ ਸਥਾਨਿਕ ਆਗੂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦੁਸਹਿਰੇ ਦੇ ਅਵਸਰ ‘ਤੇ “ਸ਼ਸ਼ਤਰ ਪੂਜਾ” ਅਤੇ ਸ਼ਹਿਰ ਵਿੱਚ ਜਲੂਸ ਕੱਢਣੇ ਸੰਸਥਾ ਦੀ ਇੱਕ ਰਵਾਇਤ ਦਾ ਹੀ ਹਿੱਸਾ ਹਨ।
ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਰ. ਐੱਸ. ਐੱਸ ਵੱਲੋਂ ਸ਼ਸ਼ਤਰ ਪੂਜਾ ਲਈ ਬੰਦੂਕਾਂ, ਪਿਸਤੋਲਾਂ ਦਾ ਪਹਿਲੀ ਵਾਰ ਕੀਤਾ ਗਿਆ ਹੈ।
ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਗਮ ਨੂੰ ਕਰਵਾਉਣ ਲਈ ਪਹਿਲਾਂ ਸਥਾਨਿਕ ਪ੍ਰਸ਼ਾਸ਼ਨ ਤੋਂ ਮਨਜ਼ੂਰੀ ਲੈਣੀ ਜਰੁਰੀ ਹੁੰਦੀ ੍ਹੈ, ਪਰ ਆਰ. ਐੱਸ.ਐੱਸ ਨੇ ਹਥਿਆਰ ਦੇ ਪ੍ਰਦਰਸ਼ਨ ਨਾਲ ਮਾਰਚ ਕਰਨ ਦੀ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਨਹੀਂ ਲਈ।
ਜੈਤੋ ਦੇ ਡੀ.ਐੱਸ.ਪੀ ਸੁਖਦੇਵ ਸਿੰਘ ਬਰਾੜ ਨੇ ਮੰਨਿਆਂ ਕਿ ਆਰ. ਐੱਸ. ਐੱਸ ਨੇ ਹਥਿਆਰਾਂ ਦੇ ਪ੍ਰਦਰਸ਼ਨ ਲਈ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਜਲੂਸ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਸ਼ਾਂਤੀ ਵਿਵਸਥਾ ਲਈ ਕੋਈ ਮੁਸ਼ਕਲ ਪੈਦਾ ਨਹੀ ਹੋਈ ਅਤੇ ਹਥਿਆਰਾਂ ਦੀ ਵਰਤੋਂ ਇੱਕ ਧਾਰਮਿਕ ਰਿਵਾਇਤ ਲਈ ਹੀ ਕੀਤੀ ਗਈ ਹੈ, ਇਸ ਲਈ ਅਸੀਂ ਆਰ.ਐੱਸ. ਐੱਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਕਾਂਗਰਸ ਆਗੂ ਕੁਸ਼ਲਦੀਪ ਢਿੱਲੌਂ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਆਰ. ਐੱਸ. ਐੱਸ ਜ਼ਿਆਦਾ ਭਾਰੂ ਹੋ ਗਈ ਹੈ ਅਤੇ ਅਕਾਲੀ ਦਲ ਇਸਦੀਆਂ ਹਰਕਤਾਂ ‘ਤੇ ਕਾਬੂ ਰੱਖਣ ਤੋਂ ਅਸਮਰੱਥ ਹੈ।
Related Topics: Aam Aadmi Party, BJP, Faridkot, Hindu Groups, Punjab Politics, RSS