ਸਿੱਖ ਖਬਰਾਂ

ਆਸਟ੍ਰੇਲੀਆ ਵਿੱਚ ਪੁਲਿਸ ਨੇ ਕਰਵਾਇਆ ਸਿੱਖਾਂ ਨੂੰ ਦਰਪੇਸ਼ ਨਸਲੀ ਭੇਦ ਭਾਵ ਦੀਆਂ ਮੁਸ਼ਕਲਾਂ ‘ਤੇ ਸੈਮੀਨਾਰ

October 6, 2014 | By

 ਬ੍ਰਿਸਬੇਨ (5 ਅਕਤੂਬਰ , 2014):ਆਸਟ੍ਰੇਲੀਆ ਵਿੱਚ ਨਸਲੀ ਭੇਦ-ਭਾਵ ਖਤਮ ਕਰਨ ਅਤੇ ਇਸ ਅਧਾਰ ‘ਤੇ ਹੋ ਰਹੇ ਵਿਤਕਰਿਆਂ ਅਤੇ ਜ਼ੁਰਮਾਂ ਨੂੰ ਘੱਟ ਕਰਨ ਲਈ ਆਸਟਰੇਲੀਆਂ ਦਾ ਪੁਲਿਸ ਵਿਭਾਗ ਅਤੇ ਨਸਲੀ ਵਿਤਕਰਾ ਵਿਰੋਧੀ ਵਿਭਾਗ ਨੇ ਸਿੱਖ ਭਾਈਚਾਰੇ ਨਾਲ ਇੱਕ ਵਿਸ਼ੇਸ ਸੈਮੀਨਾਰ ਵਿੱਚ ਮੁਲਾਕਾਤ ਕੀਤੀ।

ਅਸਟਰੇਲੀਆ ਵਿੱਚ ਹੋਏ ਸਿੱਖ-ਪੁਲਿਸ ਸੈਮੀਨਾਰ ਦੀਆਂ ਤਸਵੀਰਾਂ

ਆਸਟ੍ਰੇਲੀਆ ਵਿੱਚ ਹੋਏ ਸਿੱਖ-ਪੁਲਿਸ ਸੈਮੀਨਾਰ ਦੀਆਂ ਤਸਵੀਰਾਂ

ਇਸ ਮੁਲਾਕਾਤ ਦੌਰਾਨ ਜਿੱਥੇ ਪੁਲਿਸ ਅਤੇ ਹੋਰ ਅਫਸਰਾਂ ਨੇ ਸਿੱਖਾਂ ਦੀਆਂ ਮੁਸ਼ਕਲਾਂ ਸੁਣੀਆਂ, ਉੱਥੇ ਉਨ੍ਹਾਂ ਸਿੱਖ ਧਰਮ ਅਤੇ ਸੱਭਿਆਚਾਰ ਬਾਰੇ ਸਿੱਖਾਂ ਕੋਲ ਕਾਫੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੈਰਾਟਿਨ ਬੈਨਸਨ (ਅਸਿਸਟੈਂਟ ਐਗਜ਼ੈਕਟਿਵ ਡਾਇਰੈਕਟਰ), ਗੋਲੂ ਹੋਗਨ (ਅਸਿਸਟੈਂਟ ਕਮਿਸ਼ਨਰ), ਕੈਵਿਨ ਕੁੱਕ (ਐਂਟੀ ਡਿਸਕਰਿਮੀਨੇਸ਼ਨ ਕਮਿਸ਼ਨਰ), ਨਿਰੋਲੀ ਹੋਲਮ (ਡਿਪਟੀ ਕਮਿਸ਼ਨਰ), ਜੂਲੀ ਮੈਕ ਡੌਗਲ (ਡਾਇਰੈਕਟਰ ਕਲਚਰਲ ਡਾਇਵਰਸਟੀ ਕੁਈਨਜ਼ਲੈਂਡ) ਸਮੇਤ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।

 ਇਨ੍ਹਾਂ ਅਧਿਕਾਰੀਆਂ ਨੇ ਨੌਜਵਾਨ ਚਿੱਤਰਕਾਰ ਹਰਜੀਤ ਸਿੰਘ ਦੀ ਪਹਿਲੇ ਤੇ ਦੂਜੇ ਵਿਸ਼ਵ ਯੁੱਧਾਂ ਵਿਚ ਸਿੱਖਾਂ ਤੇ ਭਾਰਤੀ ਫੌਜੀਆਂ ਦੀਆਂ ਕੁਰਬਾਨੀਆਂ ਤੇ ਬਹਾਦਰੀ ਦਰਸਾਉਂਦੀ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਗੁਰੂ ਦਾ ਲੰਗਰ ਛਕਿਆ।

ਇਸ ਮੌਕੇ ਬੀਬੀ ਕਮਲਜੀਤ ਕੌਰ ਦੀ ਅਗਵਾਈ ਵਿਚ ਪੁਲਿਸ ਅਫਸਰਾਂ ਤੇ ਐਂਟੀ ਡਿਸਕਰੀਮੀਨੇਸ਼ਨ ਵਿਭਾਗ ਵੱਲੋਂ ਲਾਇਬ੍ਰੇਰੀ ਹਾਲ ਵਿਚ ਸੈਮੀਨਾਰ ਕੀਤਾ ਗਿਆ, ਜਿਥੇ ਉਕਤ ਅਧਿਕਾਰੀਆਂ ਨੇ ਸਰਕਾਰ ਦੀਆਂ ਨੀਤੀਆਂ ਤੇ ਨਸਲੀ ਵਿਤਕਰੇ ਦੀ ਰੋਕਥਾਮ ਸਬੰਧੀ ਵਿਚਾਰਾਂ ਨੂੰ ਸਾਂਝਾ ਕੀਤਾ।

ਇਸ ਮੌਕੇ ਸਿੱਖ ਭਾਈਚਾਰੇ ਨੇ ਵੀ ਅਧਿਕਾਰੀਆਂ ਨੂੰ ਸਵਾਲ-ਜਵਾਬ ਕੀਤੇ।  ਇਸ ਸੈਮੀਨਾਰ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਸਹੋਤਾ, ਕਿੱਕ ਡਰਗ ਦੇ ਅਵਤਾਰ ਸਿੰਘ ਜੌਹਲ, ਕਮੇਟੀ ਮੈਂਬਰ ਜਰਨੈਲ ਸਿੰਘ, ਖਜ਼ਾਨਚੀ ਪ੍ਰਣਾਮ ਸਿੰਘ ਹੇਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,