September 29, 2014 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (28 ਸਤੰਬਰ, 2014): ਅੱਜ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਯਾਰਕ ਦੇ ਮੈਡੀਸਨ ਸਕਵੇਅਰ ‘ਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਮੋਦੀ ਦੇ ਭਾਸ਼ਣ ਨੂੰ ਸੁਨਣ ਲਈ ਭਾਰਤ ਮੂਲ਼ ਦੇ ਲੋਕ ਵੱਡੀ ਗਿਣਤੀ ਵਿੱਚ ਪਹੂੰਚੇ ਹੋਏ ਸਨ, ਉੱਥੇ ਮੈਡੀਸਨ ਸਕੁਐਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਉਸਦਾ ਵਿਰੋਧ ਵੀ ਕਰ ਰਹੇ ਸਨ।।
ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ ਵਿਕਾਸ ਵਿਚ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 21 ਵੀਂ ਸਦੀ ਭਾਰਤ ਦੀ ਸਦੀ ਹੋਵੇਗੀ।
ਅੱਜ ਨਿਊਯਾਰਕ ਦੇ ਮੈਡੀਸਨ ਸਕਵੇਅਰ ‘ਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਉਮਰ ਭਰ ਲਈ ਭਾਰਤ ਦਾ ਵੀਜ਼ਾ ਦੇਣ ਦਾ ਐਲਾਨ ਕੀਤਾ।
ਮੋਦੀ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਵੀ ਕਾਫੀ ਵੱਡੀ ਸੰਖਿਆ ਵਿੱਚ ਮੈਡੀਸਨ ਸਕੁਐਰ ਦੇ ਬਾਹਰ ਹੋਏ ਸਨ।ਉਹ ਗੁਜ਼ਰਾਤ ਮੁਸਲਿਮ ਕਤਲੇਆਮ ਵਿੱਚ ਮੋਦੀ ਦੀ ਸ਼ਮੂਲੀਅਤ ਨੂੰ ਲੈਕੇ ਵਿਰੋਧ ਕਰ ਰਹੇ ਸਨ।
ਗੁਜਰਾਤ ਦੇ ਵਿੱਚ 2002 ਵਿੱਚ ਜਦ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ੳੁੱਥੇ ਵੱਡੀ ਸੰਖਿਆ ਵਿੱਚ ਮੁਸਲਮਾਨਾਂ ਦਾ ਕਤਲ ਬਹੁ-ਗਿਣਤੀ ਹਿੰਦੂਆਂ ਵੱਲੋਂ ਕਰ ਦਿੱਤਾ ਗਿਆ ਸੀ।ਉਹ ਮੋਦੀ ਦੇ ਖਿਲਾਫ਼ ਨਾਅਰੇ ਲਗਾ ਰਹੇ ਸਨ ਹੱਥਾਂ ਵਿੱਚ ਮੋਦੀ ਵਿਰੁੱਧ ਤਖਤੀਆਂ ਫੜੀਆਂ ਹੋਈਆਂ ਸਨ।
ਨਿਆ ਅਤੇ ਉਤਰਦਾਇਕਤਾ ਲਈ ਸੰਗਠਨ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਮੋਦੀ ਦੇ ਖਿਲਾਫ਼ ਬੈਨਰ ਫੜੇ ਹੋਏ ਸਨ ਙ ਇਕ ਪ੍ਰਦਰਸ਼ਨਕਾਰੀ ਰੋਬਿੰਦਰਾ ਦੇਵ ਨੇ ਕਿਹਾ ਕਿ, ‘ਅਸੀਂ ਇਥੇ ਤਾਂ ਇਕੱਠੇ ਹੋਏ ਹਾਂ ਕਿ ਲੋਕਾਂ ਨੂੰ ਯਾਦ ਕਰਵਾਇਆ ਜਾ ਸਕੇ ਕਿ 2002 ‘ਚ ਮੋਦੀ ਦੇ ਸ਼ਾਸ਼ਨਕਾਲ ‘ਚ ਗੁਜਰਾਤ ‘ਚ ਕੀ ਵਾਪਰਿਆ ਸੀ।
ਮੁਸਲਮਾਨਾਂ ਤੋਂ ਇਲਾਵਾ ਇਸ ਰੋਸ ਮੁਜ਼ਾਹਰੇ ਵਿੱਚ ਸਿੱਖਾਂ ਨੇ ਵੀ ਭਰਵੀ ਸ਼ਮੂਲੀਅਤ ਕੀਤੀ।ਉਨ੍ਹਾਂ ਨੇ ਭਾਰਤ ਵਿੱਚ ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਵਿੱਚ ਸਿੱਖਾਂ ਦੀ ਹੋਈ ਸਰਕਾਰੀ ਨਸਲਕੁਸ਼ੀ ਖਿਲਾਫ ਬੈਨਰ ਚੁੱਕੇ ਹੋਏ ਸਨ ਅਤੇ ਮੌਜੂਦਾ ਸਮੇਂ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀ ਕੌਮਾਂ ਖਿਲਾਫ ਅਪਨਾਈ ਜਾ ਰਹੀ ਫਾਸ਼ੀਵਾਦੀ ਮੁਹਿੰਮ ਦੀ ਵਿਰੋਧਤ ਕਰਦਿਆਂ ਮੋਦੀ ਨੂੰ ਇੱਕਵੀ ਸਦੀ ਦਾ ਫਾਸਿਸਟ ਐਲਾਨਿਆ।
Related Topics: Muslims in India, Muslims' Gujrat Massacre, Narendra Modi, Sikhs in India, ਸਿੱਖ ਨਸਲਕੁਸ਼ੀ 1984 (Sikh Genocide 1984)