November 5, 2013 | By ਸਿੱਖ ਸਿਆਸਤ ਬਿਊਰੋ
ਆਕਲੈਂਡ, (ਨਵੰਬਰ 04, 2013): ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਦੀ ਸ਼ਹੀਦੀ ‘ਤੇ ਆਧਾਰਿਤ ਨਵੀਂ ਬਣ ਰਹੀ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੇ ਸਬੰਧ ਵਿਚ ਅੱਜ ਇਥੇ ਰਾਜ ਕਾਕੜਾ ਪੰਜਾਬੀ ਭਾਈਚਾਰੇ ਦੇ ਰੂ-ਬਰੂ ਹੋਏ। ਸੰਗੀਤ ਰੈਸਟੋਰੈਂਟ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੁਪਰੀਮ ਸਿੱਖ ਕੌਾਸਲ, ਸੁਪਰੀਮ ਸਿੱਖ ਸੁਸਾਇਟੀ, ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ, ਪੰਜ ਆਬ ਸਪੋਰਟਸ ਐਾਡ ਕਲਚਰਲ ਕਲੱਬ, ਅੰਬੇਡਕਰ ਸਪੋਰਟਸ ਐਾਡ ਕਲਚਰਲ ਕਲੱਬ ਅਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਨੁਮਾਇੰਦਿਆਂ, ਰਾਜਸੀ ਅਤੇ ਸਮਾਜਿਕ ਆਗੂਆਂ ਨੇ ਰਾਜ ਕਾਕੜਾ ਦਾ ਸਨਮਾਨ ਵੀ ਕੀਤਾ।
ਰਾਜ ਕਾਕੜਾ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ‘ਸਾਡਾ ਹੱਕ’ ਫ਼ਿਲਮ ਨੂੰ ਭਰਵਾਂ ਉਤਸ਼ਾਹ ਦਿੱਤਾ ਸੀ, ਉਸੇ ਤਰ੍ਹਾਂ ਹੀ ਉਸ ਦੀ ਨਵੀਂ ਆਉਣ ਵਾਲੀ ਫ਼ਿਲਮ ‘ਕੌਮ ਦੇ ਹੀਰੇ’ ਨੂੰ ਵੀ ਕਾਮਯਾਬ ਕਰਨ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਤੱਕ ਫ਼ਿਲਮ ਰਿਲੀਜ਼ ਹੋ ਜਾਵੇਗੀ ਙ ਇਸ ਮੌਕੇ ਫ਼ਿਲਮ ਦੇ ਨਿਰਮਾਤਾ ਪਰਮਿੰਦਰ ਤੱਖਰ, ਸੁਖਪਾਲ ਸਿੰਘ ਕੁੱਕੂ, ਦਲਜੀਤ ਸਿੰਘ, ਰਜਿੰਦਰ ਜਿੰਦੀ, ਸੁਖਦੇਵ ਸਿੰਘ ਬੈਂਸ, ਰਣਬੀਰ ਸਿੰਘ ਲਾਲੀ, ਸਰਵਣ ਸਿੰਘ ਅਗਵਾਨ, ਜੋਗਾ ਸਿੰਘ ਚੱਪੜ, ਕਮਲਜੀਤ ਸਿੰਘ ਬੈਨੀਪਾਲ, ਜਗਜੀਤ ਵੜੈਚ, ਵਰਿੰਦਰ ਸਿੰਘ ਜਿੰਦਰ, ਪਿ੍ਤਪਾਲ ਸਿੰਘ ਗਰੇਵਾਲ, ਵਰਿੰਦਰ ਸਿੰਘ ਬਰੇਲੀ, ਅਮਰੀਕ ਸਿੰਘ ਸੰਘਾ, ਬਲਰਾਜ ਪੰਜਾਬੀ, ਪਰਮਿੰਦਰ ਸਿੰਘ, ਕਮਲਜੀਤ ਸਿੰਘ ਗਰੇਵਾਲ, ਨਵਤੇਜ ਰੰਧਾਵਾ ਅਤੇ ਤੀਰਥ ਅਟਵਾਲ ਆਦਿ ਵੀ ਹਾਜ਼ਰ ਸਨ।
Related Topics: Kaum De Heere Movie, Punjabi Movies, Raj Kakra