ਵਿਦੇਸ਼ » ਸਿੱਖ ਖਬਰਾਂ

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ ਦੀ 40ਵੀਂ ਯਾਦ ਮੌਕੇ ਸਮਾਗਮ

November 12, 2024 | By

ਕੈਨਬਰਾ, ਆਸਟਰੇਲੀਆ: ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

1984 Sikh Genocide memorial event in Great Hall of Australian Parliament in Canberra

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ ਦੀ 40ਵੀਂ ਯਾਦ ਮੌਕੇ ਹੋਏ ਸਮਾਗਮ ਦਾ ਇੱਕ ਦ੍ਰਿਸ਼

ਇਸ ਸਮਾਗਮ ਵਿੱਚ ਆਸਟਰੇਲੀਆ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਆਸਟਰੇਲੀਆ ਰਹਿੰਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਤੋਂ ਇਲਾਵਾ ਆਸਟਰੇਲੀਆ ਦੀ ਪਾਰਲੀਮੈਂਟ ਦੇ ਮੈਂਬਰਾਂ, ਸੈਨੇਟਰ ਅਤੇ ਆਸਟਰੇਲੀਆ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨੇ ਵੀ ਸ਼ਮੂਲੀਅਤ ਕੀਤੀ।

1984 Sikh Genocide memorial event in Great Hall of Australian Parliament in Canberra

ਸਮਾਗਮ ਦੌਰਾਨ ਆਸਟਰੇਲੀਆ ਦੀ ਪਾਰਲੀਮੈਂਟ ਦੇ ਮੈਂਬਰਾਂ, ਸੈਨੇਟਰ ਅਤੇ ਆਸਟਰੇਲੀਆ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨੇ ਵੀ ਸ਼ਮੂਲੀਅਤ ਕੀਤੀ

ਇਸ ਮੌਕੇ 1984 ਦੀ ਸਿੱਖ ਨਸਲਕੁਸ਼ੀ ਅਤੇ ਮੌਜੂਦਾ ਸਮੇਂ ਇੰਡੀਆ ਦੀ ਹਕੂਮਤ ਵੱਲੋਂ ਵਿਦੇਸ਼ਾਂ ਵਿੱਚ ਦਖਲਅੰਦਾਜ਼ੀ (ਫੌਰਨ ਇੰਟਰਫੀਰਸ) ਕਰਕੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਕੌਮਾਂਤਰੀ ਜਬਰ (ਟਰਾਂਸ-ਨੈਸ਼ਨਲ) ਰਿਪਰੈਸ਼ਨ ਬਾਰੇ ਵਿਚਾਰਾਂ ਹੋਈਆਂ।

1984 Sikh Genocide memorial event in Great Hall of Australian Parliament in Canberra

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ ਦੀ 40ਵੀਂ ਯਾਦ ਮੌਕੇ ਹੋਏ ਸਮਾਗਮ ਦਾ ਇੱਕ ਹੋਰ ਦ੍ਰਿਸ਼

ਇਸ ਸਮਾਗਮ ਲਈ ਉਚੇਚੇ ਤੌਰ ਉੱਤੇ ਆਸਟਰੇਲੀਆ ਪਹੁੰਚੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਨੁਮਾਇੰਦੇ ਭਾਈ ਮਨਿੰਦਰ ਸਿੰਘ ਅਤੇ ਯੂਐਨ ਗਲੋਬਲ ਸਟੇਰਿੰਗ ਕਮੇਟੀ ਦੇ ਮੈਂਬਰ ਡਾ. ਇਕਤੀਦਾਰ ਚੀਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Bhai Moninder Singh Sikh Federation Canada and Dr. Iqtidar Cheema member of the UN Global Steering Committee (UK)

ਸਮਾਗਮ ਦੌਰਾਨ ਸਿੱਖ ਫੈਡਰੇਸ਼ਨ ਕੈਨੇਡਾ ਦੇ ਨੁਮਾਇੰਦੇ ਭਾਈ ਮਨਿੰਦਰ ਸਿੰਘ ਅਤੇ ਯੂਐਨ ਗਲੋਬਲ ਸਟੇਰਿੰਗ ਕਮੇਟੀ ਦੇ ਮੈਂਬਰ ਡਾ. ਇਕਤੀਦਾਰ ਚੀਮਾ ਅਪਚੇ ਵਿਚਾਰ ਸਾਂਝੇ ਕਰਦੇ ਹੋਏ

ਆਸਟਰੇਲੀਆ ਦੇ ਸਿਆਸਤਦਾਨਾਂ ਵਿੱਚੋਂ ਫੈਡਰਲ ਮਨਿਸਟਰ ਡਾਕਟਰ ਐਨੀ ਐਲੀ, ਐਮਪੀ ਬੋਬ ਕਾਰਟਰ ਅਤੇ ਸੈਮ ਲਿਮ, ਸੈਨੀਟਰ ਡੇਵਿਡ ਸੂ ਬ੍ਰਿਜ, ਡਾਕਟਰ ਮਹਿਰੂਨ ਫਰੂਕੀ ਅਤੇ ਸਟੈਫ ਹੋਡਿੰਗਸਨ ਮੇਅ, ਡਿਪਟੀ ਸਪੀਕਰ ਸ਼ਹਿਰਨ ਕਲੇਡਨ ਅਤੇ ਵੈਸਟ ਆਸਟਰੇਲੀਆ ਸੈਨਟ ਕੈਂਡੀਡੇਟ ਦੀਪ ਸਿੰਘ ਨੇ ਹਾਜ਼ਰੀ ਭਰੀ।


ਅੰਗ੍ਰੇਜ਼ੀ ਵਿੱਚ ਪੜ੍ਹੋ— Australian Sikh Association Hosts Sikh Genocide Remembrance Event at Federal Parliament House

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , , , , , , ,