May 16, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ। ਇਹ ਰੋਕ “ਰਾਸ਼ਟਰੀ ਸੁਰੱਖਿਆ” ਦੇ ਹਵਾਲੇ ਨਾਲ ਲਗਾਈ ਗਈ ਹੈ।
ਸਤਲੁਜ ਟੀ ਵੀ ਦੇ ਯੂਟਿਊਬ ਚੈਨਲ ਨੂੰ ਇੰਡੀਆ ਵਿਚ ਖੋਲ੍ਹਣ ਉੱਤੇ ਯੂਟਿਊਬ ਵੱਲੋਂ ਇਸ ਸੰਬੰਧੀ ਇਕ ਸੂਚਨਾ ਵਿਖਾਈ ਜਾ ਰਹੀ ਹੈ ਕਿ ਇਹ ਸਮਗਰੀ ਕਾਨੂੰਨੀ ਆਦੇਸ਼ਾਂ ਤਹਿਤ ਇਸ ਖਿੱਤੇ ਵਿਚ ਨਹੀਂ ਵਿਖਾਈ ਜਾ ਸਕਦੀ। ਸਿੱਖ ਖਬਰ ਅਦਾਰਿਆਂ ਦੇ ਬਿਜਲ-ਸੱਥ ਭਾਵ ਸੋਸ਼ਲ ਮੀਡੀਆ ਮੰਚਾਂ ਉੱਤੇ ਰੋਕਾਂ ਦਾ ਇਹ ਸਿਲਸਿਲਾ ਇੰਡੀਆ ਦੀ ਸਿੱਖਾਂ ਪ੍ਰਤੀ “ਬਿਜਾਲੀ ਜ਼ਬਰ” (ਡਿਜਿਟਲ ਡਿਰਪੈਸ਼ਨ) ਦੀ ਨੀਤੀ ਦਾ ਸੂਚਕ ਹੈ।
Read At – Digital Repression: Indian Authorities Shut Down Satluj TV’s Online Presence in India
Related Topics: Digital Repression, Indian Government, journalist Surinder Singh, Satluj TV