December 6, 2022 | By ਭਾਈ ਵੀਰ ਸਿੰਘ
ਰਹੀ ਵਾਸਤੇ ਘੱਤ,
‘ਸਮੇਂ’ ਨੇ ਇੱਕ ਨਾ ਮੰਨੀ।
ਫੜ ਫੜ ਰਹੀ ਧਰੀਕ,
ਸਮੇਂ ਖਿਸਕਾਈ ਕੰਨੀਂ।
ਕਿਵੇਂ ਨ ਸੱਕੀ ਰੋਕ,
ਅਟਕ ਜੋ ਪਾਈ ਭੰਨੀਂ।
ਤ੍ਰਿੱਖੇ ਅਪਣੇ ਵੇਗ,
ਗਿਆ ਟੱਪ ਬੰਨੇ ਬੰਨੀਂ।
ਹੋ! ਅਜੇ ਸੰਭਾਲ ਇਸ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ।
ਇਕ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ
Related Topics: Bhai Veer Singh, Punjabi Poems