October 17, 2022 | By ਸਿੱਖ ਸਿਆਸਤ ਬਿਊਰੋ
6 ਅਕਤੂਬਰ 2022 ਨੂੰ, ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ‛ਪੰਜਆਬ ਲਾਇਰਜ਼’ ਵਲੋਂ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਭਾਈ ਗੁਰਮੀਤ ਸਿੰਘ ਦੀ ਰਿਹਾਈ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਬਾਰੇ ਸਵਾਲ ਕੀਤੇ ਗਏ ਅਤੇ ‛ਸਵਾਲਨਾਮਾ’ ਸੌਂਪਿਆ ਗਿਆ। ਭਾਈ ਗੁਰਮੀਤ ਸਿੰਘ ਦੀ ਪਟਿਆਲਾ ਵਿੱਚ ਰਿਹਾਇਸ਼ ਹੈ, ਜਿਸ ਵਜ੍ਹਾ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਿਹਾਈ ਸਬੰਧੀ ਰਿਪੋਰਟ ਭੇਜਣੀ ਸੀ ਕਿਉਂਕਿ ਭਾਈ ਗੁਰਮੀਤ ਸਿੰਘ ਦੇ ਕੇਸ ਨੂੰ ਪੰਜਾਬ/ਹਰਿਆਣਾ ਹਾਈ ਕੋਰਟ ਵਲੋਂ ਰਿਹਾਈ ਲਈ ਵਿਚਾਰਿਆ ਜਾ ਰਿਹਾ ਹੈ।
‛ਪੰਜਆਬ ਲਾਇਰਜ਼’ ਦੇ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਵਿਚ ਦੱਸਿਆ ਕਿ ਉਹ ਪਟਿਆਲਾ ਦੇ ਡੀਐਮ ਦੀ ਰਿਪੋਰਟ ਉਡੀਕ ਰਹੇ ਹਨ, ਅਤੇ ਉਹਨਾਂ ਨੇ ਪਟਿਆਲਾ ਦੇ ਡੀਐਮ ਨੂੰ ਵਾਰ-ਵਾਰ ਯਾਦ ਵੀ ਕਰਵਾਇਆ ਹੈ।
Related Topics: Bhai Gurmeet Singh (Burrail Jail), Jaspal Singh Manjhpur (Advocate), Panjaab Lawyers