February 15, 2020 | By ਸਿੱਖ ਸਿਆਸਤ ਬਿਊਰੋ
ਅੱਜ ਦਾ ਖਬਰਸਾਰ | 15 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਕਸ਼ਮੀਰ ਵਿਚੋਂ ਰੋਕਾਂ ਚੁੱਕੀਆਂ ਜਾਣ: ਯੂਰਪੀ ਸਫੀਰ ਦਾ ਵਫਦ :
• ਖਬਰਾਂ ਹਨ ਕਿ 25 ਵਿਦੇਸ਼ੀ ਸਫੀਰਾਂ ਦਾ ਇਕ ਵਫਦ ਬੀਤੇ ਦਿਨੀਂ ਕਸ਼ਮੀਰ ਦੇ ਦਿੱਲੀ ਸਲਤਨਤ ਵੱਲੋਂ ਕਰਵਾਏ ਦੌਰੇ ਉੱਤੇ ਗਿਆ ਸੀ।
• ਬੀਤੇ ਕੱਲ੍ਹ (14 ਫਰਵਰੀ ਨੂੰ) ਇਹਨਾਂ ਸਫੀਰਾਂ ਵੱਲੋਂ ਦਿੱਲੀ ਸਲਤਨਤ ਦੇ ਮੁੱਖ ਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲਣ ਦੀਆਂ ਖਬਰਾਂ ਅੱਜ ਨਸ਼ਰ ਹੋਈਆਂ ਹਨ।
• ਅਫਗਾਨਿਸਤਾਨ ਦੀ ਅਗਵਾਈ ਵਿਚ ਮਿਲਣ ਵਾਲੇ ਸਫੀਰਾਂ ਦੇ ਇਕ ਟੋਲੇ ਵੱਲੋਂ ਦਿੱਲੀ ਸਲਤਨਤ ਦਾ ਧੰਨਵਾਦ ਕਰਨ ਦੀਆਂ ਖਬਰਾਂ ਹਨ ਕਿ ਇਸ ਦੌਰੇ ਨਾਲ ਉਹਨਾਂ ਨੂੰ ਕਸ਼ਮੀਰ ਦੀ ਜਮੀਨੀ ਹਾਲਾਤ ਪਰਖਣ ਦਾ ਮੌਕਾ ਮਿਲਿਆ ਹੈ।
• ਦੂਜੇ ਪਾਸੇ ਯੂਰਪੀ ਸਫੀਰਾਂ ਦੇ ਟੋਲੇ ਵੱਲੋਂ ਦਿੱਲੀ ਸਲਤਨਤ ਕੋਲ ਕਸ਼ਮੀਰ ਵਿਚ ਪਿਛਲੇ ਤਕਰੀਬਨ ਸਾਢੇ ਛੇ ਮਹੀਨੋ ਤੋਂ ਲੱਗੀਆਂ ਰੋਕਾਂ ਹਟਾਉਣ ਲਈ ਕਹੇ ਜਾਣ ਦੀ ਜਾਣਕਾਰੀ ਹੈ।
ਪੁਲਵਾਮਾ ਦੇ ਸਾਲ ਬਾਅਦ ਵੀ ਨੈ.ਇ.ਏ. ਖਾਲੀ ਹੱਥ :
• ਪਿਛਲੇ ਸਾਲ 14 ਫਰਵਰੀ ਨੂੰ ਪੁਲਵਾਮਾ ਵਿਚ ਦਿੱਲੀ ਸਲਤਨਤ ਦੇ ਫੌਜੀ ਕਾਫਿਲੇ ਉੱਤੇ ਹੋਏ ਹਮਲੇ ਤੋਂ ਬਾਅਦ ਵੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਨੈ.ਇ.ਏ.) ਖਾਲੀ ਹੱਥ ਦੱਸੀ ਜਾ ਰਹੀ ਹੈ।
• ਖਬਰਾਂ ਹਨ ਕਿ ਨੈ.ਇ.ਏ. ਦੀ ਜਾਂਚ “ਬੰਦ ਗਲੀ” ਵਿਚ ਪਹਿੰਚ ਗਈ ਹੈ ਜਿੱਥੋਂ ਉਸ ਦੇ ਹੱਥ ਅੱਗੇ ਕੁਝ ਵੀ ਨਹੀਂ ਲੱਗ ਰਿਹਾ।
ਪੁਲਵਾਮਾ ਦਾ ਫਾਇਦਾ ਕਿਸ ਨੂੰ ਹੋਇਆ: ਰਾਹੁਲ ਗਾਂਧੀ ਦਾ ਭਾਜਪਾ ਨੂੰ ਸਵਾਲ :
• ਪੁਲਵਾਮਾ ਹਮਲੇ ਦੀ ਵਰ੍ਹੇਗੰਢ ਉੱਤੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਵਾਲ ਕੀਤਾ ਕਿ ਇਸ ਹਮਲੇ ਦਾ ਫਾਇਦਾ ਕਿਸ ਨੂੰ ਹੋਇਐ?
• ਉਸਨੇ ਪੁਛਿਆ ਕਿ ਸਾਲ ਭਰ ਤੋਂ ਚੱਲ ਰਹੀ ਜਾਂਚ ਦਾ ਕੀ ਸਿੱਟਾ ਨਿੱਕਲਿਆ ਹੈ।
• ਉਸਨੇ ਤੀਜਾ ਸਵਾਲ ਇਹ ਕੀਤਾ ਫੌਜੀ ਕਾਫਿਲੇ ਦੀ ਸੁਰੱਖਿਆ ਵਿਚ ਊਣਤਾਈ ਲਈ ਭਾਜਪਾ ਸਰਕਾਰ ਵਿਚੋਂ ਕਿਸ ਦੀ ਜਿੰਮੇਵਾਰ ਮਿੱਥ ਕੇ ਉਸ ਵਿਰੁਧ ਕਾਰਵਾਈ ਹੋਈ ਹੈ।
• ਰਾਹੁਲ ਗਾਂਧੀ ਦੇ ਬਿਆਨ ਰੂਪੀ ਹਮਲੇ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦਿਆਂ ਭਾਜਪਾ ਨੇ ਉਸਦੇ ਸਵਾਲਾਂ ਦਾ ਜਵਾਬ ਦੇ ਦੀ ਬਜਾਏ ਕਿਹਾ ਕਿ ਰਾਹੁਲ ਗਾਂਧੀ ਪੁਲਵਾਮਾ ਹਮਲੇ ਲਈ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਿਹਾ ਹੈ।
ਜਨਸੰਖਿਆ ਰਜਿਸਟਰ ਮਹਾਂਰਾਸ਼ਟਰ ਦੇ ਨਵੇਂ ਭਾਈਵਾਲਾਂ ਵਿਚ ਮਸਲਾ ਬਣ ਸਕਦੈ :
• ਮਹਾਂਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ 1 ਮਈ ਤੋਂ ਨਾਗਰਿਕਤਾ ਰਜਿਸਟਰ ਦੀ ਮੁਹਿੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
• ਸਰਕਾਰ ਵਿਚ ਭਾਈਵਾਲ ਕਾਂਗਰਸ ਨਾਗਰਿਕਤਾ ਰਜਿਸਟਰ ਮੁਹਿੰਮ ਦੇ ਖਿਲਾਫ ਹੈ।
• ਸਰਕਾਰ ਵਿਚਲੀ ਤੀਜੀ ਭਾਈਵਾਲ ਧਿਰ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਹਾਲੀ ਮਸਲੇ ਉੱਤੇ ਕੋਈ ਜਨਤਕ ਪੱਖ ਨਹੀਂ ਲਿਆ ਅਤੇ ਖਬਰਾਂ ਹਨ ਕਿ ਉਹ ਇਸ ਮਾਮਲੇ ਦੇ ਮੁਖਤਲਿਫ ਪੱਖਾਂ ਉੱਤੇ ਵਿਚਾਰ ਕਰ ਰਹੀ ਹੈ।
• ਜਿਕਰਯੋਗ ਹੈ ਕਿ ਜਨਸੰਖਿਆ ਰਜਿਸਟਰ ਨੂੰ ਮੋਦੀ ਸਰਕਾਰ ਦੀ ਵਿਵਾਦਤ ਤਜਵੀਜਸ਼ੁਦਾ ਨਾਗਰਿਕਤਾ ਰਜਿਸਟਰ ਮੁਹਿੰਮ ਦਾ ਹੀ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ।
• ਖਦਸ਼ਾ ਹੈ ਕਿ ਜਨਸੰਖਿਆ ਰਜਿਸਟਰ ਮੁਹਿੰਮ ਦੇ ਨਾਂ ਹੇਠ ਸਰਕਾਰ ਲੋਕਾਂ ਦੀ ਬੁਨਿਆਦੀ ਜਾਣਕਾਰੀ ਇਕੱਠੀ ਕਰਕੇ ਬਾਅਦ ਵਿਚ ਨਾਗਰਿਕਤਾ ਮੁਹਿੰਮ ਚਲਾਵੇਗੀ ਅਤੇ ਸਰਕਾਰ ਵੱਲੋਂ ਮੰਗੇ ਜਾਣ ਵਾਲੇ ਕਾਗਜ ਨਾ ਵਿਖਾ ਸਕਣ ਵਾਲੇ ਲੋਕਾਂ ਦੀ ਨਾਗਰਿਕਤਾ ਅਤੇ ਵੋਟਾ ਪਾਉਣ ਦੇ ਹੱਕ ਖਤਮ ਕਰ ਦਿੱਤੇ ਜਾਣਗੇ।
• ਸਾਲ 2003 ਵਿਚ ਵਾਜਪਾਈ ਸਰਕਾਰ ਵੱਲੋਂ ਇਸ ਬਾਰੇ ਕੀਤੇ ਤਜਰਬੇ (ਜੋ ਕਿ ਸਾਲ 2009 ਤੱਕ ਚੱਲਿਆ ਸੀ) ਵਿਚ ਅੱਧੋਂ ਵੱਧ ਲੋਕਾਂ ਕੋਲ ਸਰਕਾਰ ਵੱਲੋਂ ਮੰਗੇ ਕਾਗਜ ਨਹੀਂ ਸਨ।
• ਤਜਰਬੇ ਦੇ ਨਤੀਜੇ ਦੱਸਦੇ ਹਨ ਕਿ ਸਰਕਾਰ ਵੱਲੋਂ ਉਹ ਕਾਗਜ ਮੰਗੇ ਜਾ ਰਹੇ ਹਨ ਜੋ ਗਰੀਬ ਲੋਕਾਂ ਅਤੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਕੋਲ ਬਹੁਤੀ ਵਾਰ ਹੁੰਦੇ ਹੀ ਨਹੀਂ ਹਨ।
ਇਹ ਕਿਹੋ ਜਿਹੇ ਅੱਛੇ ਦਿਨ? ਕੰਧਾਂ ਕੱਢ ਕੇ ਗਰੀਬਾਂ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ:
• ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਫੇਰੀ ਮੌਕੇ ਦਿੱਲੀ ਸਲਤਨਤ ਗਰੀਬਾਂ ਨੂੰ ਕੰਧਾਂ ਕੱਢ ਕੇ ਲੁਕਾ ਰਹੀ ਹੈ।
• ਟਰੰਪ ਨੇ 24 ਫਰਵਰੀ ਨੂੰ ਗੁਜਰਾਤ ਆਉਣਾ ਹੈ।
• ਮੋਦੀ ਸਰਕਾਰ ਅਹਿਮਾਦਾਬਾਦ ਹਵਾਈ ਅੱਡੇ ਤੋਂ ਇੰਦਰਾ ਬ੍ਰਿਜ ਇਲਾਕੇ ਤੱਕ 7 ਫੁੱਟ ਉੱਚੀ ਕੰਧ ਕੱਢ ਰਹੀ ਹੈ ਤਾਂ ਕਿ ਸੜਕ ਤੋਂ ਗਰੀਬਾਂ ਦੀਆਂ ਝੁੱਗੀਆਂ ਦਿਸਣੋਂ ਹਟ ਜਾਣ।
Related Topics: BJP, Donald Trump, NIA India, Rahul Gandhi