ਅੱਜ ਦੀਆਂ ਚੌਣਵੀਆਂ ਖ਼ਬਰਾਂ ਦੇ ਅਹਿਮ ਨੁਕਤੇ : ਪੀ.ਟੀ.ਸੀ. ਮਾਮਲਾ • ਬਾਦਲਾਂ ਦੇ ਸੀਨੀਅਰ ਆਗੂ ਮੈਦਾਨ ‘ਚ • ਨਾ.ਸੌ.ਕਾ. ਉੱਤੇ ਅਰੁਧੰਤੀ ਰਾਏ ਦਾ ਬਿਆਨ • ਚੀਨ ‘ਚ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਅਤੇ ਹੋਰ ਖ਼ਬਰਾਂ
January 25, 2020 | By ਸਿੱਖ ਸਿਆਸਤ ਬਿਊਰੋ
ਅੱਜ ਦਾ ਖ਼ਬਰਸਾਰ | 25 ਜਨਵਰੀ 2020 (ਸ਼ਨਿੱਚਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਮਾਮਲਾ:
- ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ
- ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ ਜਾਂਚ ਕਰੇਗੀ
- ਪ੍ਰਸਾਰਣ ਵਿੱਚ ਗੁਰਮਤਿ, ਕਾਨੂੰਨੀ ਅਤੇ ਵਿੱਤੀ ਪੱਖਾਂ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰ ਰਹੀ ਹੈ
- ਇਕੱਤਰਤਾ ਵਿੱਚ ਜਾਂਚ ਨਾਲ ਜੁੜੇ ਅਹਿਮ ਪੱਖਾਂ ਬਾਰੇ ਵਿਚਾਰ-ਚਰਚਾ ਹੋਈ
ਖਬਰਾਂ ਦੇਸ ਪੰਜਾਬ ਦੀਆਂ:
ਕਸ਼ਮੀਰੀ ਕਾਰੋਬਾਰੀ ਨੂੰ ਚੁੱਕਣ ਦਾ ਮਾਮਲਾ :
- ਬਠਿੰਡਾ ਵਿਚੋਂ ਇੱਕ ਕਸ਼ਮੀਰੀ ਕਾਰੋਬਾਰੀ ਨੂੰ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਚੁਕਿਆ
- ਚਸ਼ਮਦੀਦਾਂ ਮੁਤਾਬਕ ਸੀਆਈਏ ਸਟਾਫ਼ ਦੇ ਸਾਹਮਣੇ ਚੁੱਕਿਆ
- ਚੁੱਕਣ ਵਾਲੇ ਵਿਅਕਤੀ ਬੋਲੈਰੋ ਗੱਡੀ ਵਿੱਚ ਸਵਾਰ ਸਨ
- ਬਸ਼ੀਰ ਅਹਿਮਦ ਗਨੀ ਨਾਂ ਦਾ ਇਹ ਵਿਅਕਤੀ ਕੱਪੜੇ ਵੇਚਣ ਦਾ ਕੰਮ ਕਰਦਾ ਸੀ
- ਇਹ ਕਸ਼ਮੀਰੀ ਕਈ ਸਾਲਾਂ ਤੋਂ ਨਿਯਮਤ ਤੌਰ ਤੇ ਬਠਿੰਡੇ ਵਿੱਚ ਕੱਪੜੇ ਵੇਚਣ ਦਾ ਕੰਮ ਕਰਦਾ ਸੀ
- ਬਸ਼ੀਰ ਆਪਣੇ ਪਰਿਵਾਰ ਸਮੇਤ ਬਠਿੰਡਾ ਵਿੱਚ ਰਹਿ ਰਿਹਾ ਸੀ
ਬਾਦਲਾਂ ਦੇ ਸੀਨੀਅਰ ਆਗੂ ਮੈਦਾਨ ‘ਚ :
- ਢੀਂਡਸਿਆਂ ਨੂੰ ਘੇਰਨ ਲਈ ਬਾਦਲਾਂ ਨੇ ਆਪਣੇ ਸੀਨੀਅਰ ਆਗੂ ਮੈਦਾਨ ਵਿੱਚ ਉਤਾਰੇ
- ਇਸ ਮੁਹਿੰਮ ਦੀ ਅਗਵਾਈ ਖੁਦ ਸੁਖਬੀਰ ਅਤੇ ਮਜੀਠੀਆ ਨੇ ਆਪਣੇ ਹੱਥਾਂ ਵਿੱਚ ਲਈ
- ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਪਿੰਡ ਪੱਧਰ ਦੇ ਅਕਾਲੀ ਆਗੂਆਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ
- 2 ਫਰਵਰੀ ਦੀ ਸੰਗਰੂਰ ਰੈਲੀ ਨੂੰ ਕਾਮਯਾਬ ਕਰਨ ਲਈ ਲਾਇਆ ਜਾ ਰਿਹਾ ਹੈ ਪੂਰਾ ਤਾਣ
- ਚੰਦੂਮਾਜਰਾ, ਮਲੂਕਾ, ਸੇਖੋਂ ਅਤੇ ਮਹੇਸ਼ਇੰਦਰ ਗਰੇਵਾਲ ਸਮੇਤ ਸ਼੍ਰੋ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤੀਆ ਗਈਆਂ ਜਿਮੇਵਾਰੀਆਂ
ਸ੍ਰੋ.ਗੁ.ਪ੍ਰ.ਕ. ਨੂੰ ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਜਾਵੇ :
- ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਜਾਵੇਗਾ
- ਕਿਹਾ ਪੰਜਾਬ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ
- ਸੁਖਬੀਰ ਤੋਂ ਨਰਾਜ਼ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ
- ਢੀਂਡਸਾ ਨੇ ਕਿਹਾ ਕਿ ਸੁਖਬੀਰ ਨਸ਼ੇ ਅਤੇ ਪੈਸੇ ਦੇ ਜੋਰ ਤੇ ਬੰਦੇ ਇਕੱਠੇ ਕਰ ਕੇ ਰੈਲੀ ਕਰ ਰਿਹਾ ਹੈ
- ਕਿਹਾ ਸੁਖਬੀਰ ਨਿਰੋਲ ਸੰਗਰੂਰ ਹਲਕੇ ਦੇ ਲੋਕਾਂ ਦੀ ਰੈਲੀ ਕਰਕੇ ਦਿਖਾਵੇ
ਦੋਸ਼ ਪੱਤਰਾਂ ਦੀ ਸੂਚੀ ਵਾਲਾ ਨੋਟਿਸ :
- ਹਾਲ ਦੀ ਘੜੀ ਢੀਂਡਸਿਆਂ ਨੂੰ ਦੋਸ਼ ਪੱਤਰਾਂ ਦੀ ਸੂਚੀ ਵਾਲਾ ਨੋਟਿਸ ਨਹੀਂ ਦਿੱਤਾ ਗਿਆ
- ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ
- ਕਿਹਾ ਇਹ ਫੈਸਲਾ ਕੋਰ ਕਮੇਟੀ ਮੁਤਾਬਕ ਲਿਆ ਗਿਆ ਹੈ
- ਕਿਹਾ ਇਸ ਮਸਲੇ ਬਾਰੇ ਜਲਦਬਾਜੀ ਤੋਂ ਕੰਮ ਨਹੀਂ ਲਿਆ ਜਾਵੇਗਾ
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਕਪਿਲ ਮਿਸ਼ਰਾ ਬਿਆਨ :
- ਭਾਜਪਾ ਨੇਤਾ ਕਪਿਲ ਮਿਸ਼ਰਾ ਖ਼ਿਲਾਫ਼ ਚੋਣ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਕੇਸ ਦਰਜ ਕਰਨ ਲਈ ਕਿਹਾ
- ਚੋਣ ਕਮਿਸ਼ਨ ਨੇ ਟਵਿੱਟਰ ਨੂੰ ਮਿਸ਼ਰਾ ਵੱਲੋਂ ਲਿਖਿਆ ਵਿਵਾਦਤ ਟਵੀਟ ਹਟਾਉਣ ਲਈ ਕਿਹਾ
- ਕਪਿਲ ਮਿਸ਼ਰਾ ਆਪਣੇ ਬਿਆਨ ਤੇ ਅੜਿਆ
- ਕਿਹਾ ਮੈਂ ਸੱਚ ਕਿਹਾ ਹੈ ਅਤੇ ਸੱਚ ਕਹਿਣਾ ਦੇਸ਼ ਵਿੱਚ ਜੁਰਮ ਨਹੀਂ ਹੈ
- ਜਿਕਰਯੋਗ ਹੈ ਕਿ ਕਪਿਲ ਸ਼ਰਮਾ ਨੇ ਦਿੱਲੀ ਚੋਣਾਂ ਨੂੰ ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਕਿਹਾ ਸੀ
ਨਾ.ਸੌ.ਕਾ. ਉੱਤੇ ਅਰੁਧੰਤੀ ਰਾਏ ਦਾ ਬਿਆਨ :
- ਇਸਲਾਮੋਫ਼ੋਬੀਆ ਨੂੰ ਘੱਟ ਕਰਨ ਲਈ ਯਤਨ ਕਰਨ ਦੀ ਜਰੂਰਤ ਹੈ
- ਕਿਹਾ ਉੱਘੀ ਲੇਖਿਕਾ ਅਰੁਧੰਤੀ ਰਾਏ ਨੇ
- ਕਿਹਾ ਮੋਦੀ ਸਰਕਾਰ ਦੇ ਵੰਡੀਆਂ ਪਾਉਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਸੜਕਾਂ ਤੇ ਉਤਰੇ ਲੋਕਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ
- ਅਰੁਧੰਤੀ ਰਾਏ ਨੇ ਇਹ ਵਿਚਾਰ ਕੋਲਕਾਤਾ ਦੇ 7ਵੇਂ ਪੀਪਲਜ਼ ਫਿਲਮ ਫੈਸਟੀਵਲ ਦੌਰਾਨ ਦਿੱਤੇ
- ਰਾਏ ਨੇ ਇਸ ਕਾਨੂੰਨ ਦੀ ਮਾਰ ਸਭ ਤੋਂ ਵੱਧ ਮੁਸਲਮਾਨਾਂ, ਦਲਿਤਾਂ, ਔਰਤਾਂ ਅਤੇ ਆਰਥਿਕ ਪੱਖੋਂ ਵਿਹੂਣੇ ਲੋਕਾਂ ਨੂੰ ਪਵੇਗੀ
- ਇਸ ਦੌਰਾਨ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨ ਬੋਸ ਵੀ ਹਾਜਰ ਸਨ
- ਬੋਸ ਨੇ ਕਿਹਾ ਕਿ ਮੋਦੀ ਸਰਕਾਰ ਜਿਨ੍ਹਾ ਸੀਏਏ ਅਤੇ ਐੱਨਆਰਸੀ ਲਾਗੂ ਕਰਨ ਤੇ ਅਮਲ ਕਰੇਗੀ ਓਨਾ ਹੀ ਭਾਰਤ ਖਾਨਾਜੰਗੀ ਵੱਲ ਵਧੇਗਾ
ਖਬਰਾਂ ਆਰਿਥਕ ਜਗਤ ਦੀਆਂ:
ਸੁਪਰੀਮ ਕੋਰਟ ਦੇ ਮੁੱਖ ਜੱਜ ਵੱਲੋਂ ਮੋਦੀ ਨੂੰ ਸਲਾਹ :
- ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਬਜਟ ਆਉਣ ਤੋਂ ਪਹਿਲਾਂ ਦਿੱਤੀ ਮੋਦੀ ਸਰਕਾਰ ਨੂੰ ਸਲਾਹ
- ਕਿਹਾ ਨਾਗਰਿਕਾਂ ਤੇ ਨਹੀਂ ਪਾਉਣਾ ਚਾਹੀਦਾ ਟੈਕਸ ਦਾ ਬੋਝ
- ਕਿਹਾ ਜ਼ਿਆਦਾ ਤੋਂ ਜ਼ਿਆਦਾ ਟੈਕਸ ਨੂੰ ਸਮਾਜਿਕ ਬੇਇਨਸਾਫੀ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ
- ਕਿਹਾ ਜੇ ਟੈਕਸ ਚੋਰੀ ਨਾਗਰਿਕਾਂ ਵੱਲੋਂ ਸਮਾਜਿਕ ਬੇਇਨਸਾਫੀ ਹੈ ਤਾਂ ਜ਼ਿਆਦਾ ਟੈਕਸ ਵਸੂਲ ਕਰਨਾ ਸਰਕਾਰ ਵੱਲੋਂ ਸਮਾਜਿਕ ਬੇਇਨਸਾਫੀ ਹੈ
- ਇਹ ਗੱਲ ਮੁੱਖ ਜੱੱਜ ਨੇ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਦੇ 79ਵੇਂ ਸਥਾਪਨਾ ਦਿਵਸ ਮੌਕੇ ਕਹੀ
ਕੌਮਾਂਤਰੀ ਖਬਰਾਂ:
ਨੇਪਾਲ-ਪਾਕਿਸਤਾਨ :
- ਨੇਪਾਲ ਸਾਰਕ ਦੇਸ਼ਾਂ ਦੀ ਚੇਅਰਮੈਨੀ ਪਾਕਿਸਤਾਨ ਨੂੰ ਦੇਣ ਲਈ ਤਿਆਰ
- ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਦਿੱਤੀ ਜਾਣਕਾਰੀ
- ਨੇਪਾਲ 2014 ਤੋਂ ਸਾਰਕ ਦੇਸ਼ਾਂ ਦਾ ਚੇਅਰਮੈਨ ਹੈ
- ਵਿਦੇਸ਼ ਮੰਤਰੀ ਨੇ ਕਿਹਾ ਕਿ ਇਸਲਾਮਾਬਾਦ ਅਤੇ ਨਵੀਂ ਦਿੱਲੀ ਨੂੰ ਇਸ ਖਿੱਤੇ ਦੀ ਬਿਹਤਰੀ ਲਈ ਆਪਸੀ ਮੱਤਭੇਦ ਖਤਮ ਕਰਕੇ ਅੱਗੇ ਆਉਣਾ ਚਾਹੀਦਾ ਹੈ
- ਕਿਹਾ ਅਸੀਂ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਨੇਪਾਲ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਇਸ ਖਿੱਤੇ ਦੇ ਮੁੱਦਿਆਂ ਉੱਤੇ ਖੁੱਲ੍ਹ ਕੇ ਵਿਚਾਰ ਕੀਤੀ ਜਾ ਸਕੇ
- ਜ਼ਿਕਰਯੋਗ ਹੈ ਕਿ 2016 ਵਿੱਚ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਸਾਰਕ ਸੰਮੇਲਨ ਹੋਣਾ ਸੀ ਜਿਸ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦੀ ਸਮਰਥਕ ਕਹਿ ਕੇ ਜਾਣ ਤੋਂ ਨਾਂਹ ਕਰ ਦਿੱਤੀ ਸੀ
ਚੀਨ ‘ਚ ਵਾਇਰਸ ਨਾਲ ਮੌਤ ਦਾ ਸਿਲਸਿਲਾ :
- ਕੋਰੋਨਾ ਵਾਇਰਸ ਨਾਲ ਚੀਨ ਵਿੱਚ ਮੌਤਾਂ ਦੀ ਗਿਣਤੀ ਪਹੁੰਚੀ 25 ਤੱਕ
- ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 830 ਪੁੱਜੀ
- 8 ਸ਼ਹਿਰਾਂ ਦੇ ਲੋਕਾਂ ਉਪਰ ਆਉਣ ਜਾਣ ਤੇ ਲਾਈ ਪਾਬੰਦੀ
ਇਰਾਨ-ਅਮਰੀਕਾ :
- 34 ਅਮਰੀਕੀ ਫੌਜੀਆਂ ਨੂੰ ਲੱਗੀਆਂ ਸੱਟਾਂ
- ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਕਿਹਾ
- ਇਰਾਨ ਵਲੋਂ ਇਰਾਕ ਵਿੱਚ ਅਮਰੀਕੀ ਫੌਜੀਆਂ ਤੇ ਹਮਲੇ ਦੌਰਾਨ ਇਹ ਸੱਟਾਂ ਲੱਗੀਆਂ
- ਕਿਹਾ ਇਹ ਗੰਭੀਰ ਦਿਮਾਗ਼ੀ ਸੱਟਾਂ ਸਨ
- ਕਿਹਾ 17 ਫੌਜੀ ਹਾਲੇ ਵੀ ਡਾਕਟਰੀ ਨਿਗਰਾਨੀ ਹੇਠ ਹਨ
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਇਰਾਨ ਦੇ ਇਸ ਹਮਲੇ ਵਿਚ ਅਮਰੀਕੀ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ
ਤੁਰਕੀ ‘ਚ ਭੂਚਾਲ :
- ਤੁਰਕੀ ਵਿੱਚ ਆਇਆ ਭੂਚਾਲ
- ਭੂਚਾਲ ਦੀ ਤੀਬਰਤਾ 6.8 ਮਾਪੀ ਗਈ
- ਪੂਰਬੀ ਤੁਰਕੀ ਦੇ ਇਲਾਜਿਗ ਸੂਬੇ ਵਿੱਚ ਆਇਆ ਭੂਚਾਲ
- ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 18 ਦੱਸੀ ਜਾ ਰਹੀ ਹੈ
- ਸ਼ੁਰੂਆਤੀ ਖ਼ਬਰਾਂ ਮੁਤਾਬਿਕ 40-40 ਸੈਕਿੰਡ ਦੇ 15 ਝਟਕੇ ਮਹਿਸੂਸ ਕੀਤੇ ਗਏ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Arundhati Roy, Badal Dal, Daily News Briefs, Donald Trump, Indian Supreme Court, Pakistan, PTC, PTC Punjabi Channel, Sukhdev Singh Dhindsa